Connect with us

Life Style

ਕਦੇ ਖਾਧਾ 1,000 ਰੁਪਏ ਵਾਲਾ ਅੰਬ! ਇੱਕ ਫ਼ੁੱਟ ਲੰਮਾ ਭਾਰਤੀ ਅੰਬ ਨੂਰਜਹਾਂ

Published

on

mango

ਅੰਬ ਫਲਾਂ ਦਾ ਰਾਜਾ ਹੈ ਤੇ ਗਰਮੀਆਂ ਦੇ ਮੌਸਮ ਵਿੱਚ ਲੋਕ ਬੇਹੱਦ ਚਾਅ ਨਾਲ ਅੰਬ ਖਾਣਾ ਪਸੰਦ ਕਰਦੇ ਹਨ। ਉਂਝ ਤਾਂ ਅੰਬ ਵਿੱਚ ਕਈ ਗੁਣ ਹੁੰਦੇ ਹਨ, ਪਰ ਇਸ ਦੀ ਇੱਕ ਪ੍ਰਜਾਤੀ ਅੰਬ ਨੂੰ ਬਹੁਤ ਹੀ ਖ਼ਾਸ ਤੇ ਆਮ ਅੰਬਾਂ ’ਚ ਮਹਿੰਗਾ ਬਣਦੇ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਤਕਰੀਬਨ 250 ਕਿਲੋਮੀਟਰ ਦੀ ਦੂਰੀ ‘ਤੇ ਗੁਜਰਾਤ ਦੀ ਸਰਹੱਦ ਤੋਂ ਅਲਰਾਜਪੁਰ ਲ੍ਹੇ ਦਾ ਸ਼ਹਿਰ ਕਾਠੀਵਾੜਾ ਖੇਤਰ ਵਿਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਨੂਰਜਹਾਂ ਅੰਬ ਅਫ਼ਗ਼ਾਨ ਮੂਲ ਦੇ ਹਨ। ਸ਼ਿਵਰਾਜ ਸਿੰਘ ਜਾਧਵ ਨਾਂਅ ਦੇ ਕਿਸਾਨ ਨੇ ਦੱਸਿਆ ਕਿ ਨੂਰਜਹਾਂ ਅੰਬ ਦੀ ਕੀਮਤ ਇਸ ਵਾਰ ਹੋਰ ਵੀ ਵਧੀਆ ਮਿਲ ਰਹੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਦੀ ਪੈਦਾਵਾਰ ਵੀ ਵਧੀਆ ਹੋਈ ਹੈ। ਇਸ ਦਾ ਆਕਾਰ ਵੀ ਵਧੀਆ ਹੈ। ਨੂਰਜਹਾਂ ਅੰਬ ਦੀ ਕੀਮਤ ਇਸ ਸੀਜ਼ਨ ਵਿੱਚ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹੈ। ਉਸ ਦੇ ਬਾਗ਼ ਵਿਚ ਨੂਰਜਹਾਂ ਅੰਬ ਦੇ ਤਿੰਨ ਰੁਖਾਂ ਉੱਤੇ 250 ਅੰਬ ਲੱਗੇ ਹੋਏ ਹਨ, ਲ੍ਹਾਂ ਦੀ ਕੀਮਤ 1,500 ਰੁਪਏ ਤੋਂ 1,000 ਰੁਪਏ ਪ੍ਰਤੀ ਪੀਸ ਦੇ ਵਿਚਕਾਰ ਰੱਖੀ ਗਈ ਹੈ। ਇਨ੍ਹਾਂ ਅੰਬਾਂ ਦੀ ਪਹਿਲਾਂ ਹੀ ਬੁਕਿੰਗ ਹੋ ਚੁੱਕੀ ਹੈ। ਜਿਹੜੇ ਲੋਕਾਂ ਨੇ ਇਸ ਕਿਸਮ ਦੇ ਅੰਬ ਦੀ ਐਡਵਾਂਸ ਬੁਕਿੰਗ ਕਰਵਾਈ ਹੈ, ਉਹ ਮੱਧ ਪ੍ਰਦੇਸ਼ ਤੋਂ ਇਲਾਵਾ ਗੁਜਰਾਤ ਜਿਹੇ ਰਾਜਾਂ ਨਾਲ ਸਬੰਧਤ ਹਨ। ਨੂਰਜਹਾਂ ਅੰਬ ਜੂਨ ਮਹੀਨੇ ਦੇ ਸ਼ੁਰੂ ਵਿੱਚ ਪੈਦਾ ਹੁੰਦਾ ਹੈ। ਇਸ ਦੇ ਰੁੱਖ ਜਨਵਰੀ-ਫਰਵਰੀ ਵਿਚ ਫੁੱਲ ਫੁੱਲਦੇ ਹਨ। ਸਥਾਨਕ ਕਿਸਾਨਾਂ ਦਾ ਦਾਅਵਾ ਹੈ ਕਿ ਨੂਰਜਹਾਂ ਅੰਬ ਇੱਕ ਫ਼ੁੱਟ ਤੱਕ ਲੰਮਾ ਹੋ ਸਕਦਾ ਹੈ ਤੇ ਇਸ ਦੀ ਗੁਠਲੀ ਦਾ ਵਜ਼ਨ ਹੀ 150 ਤੋਂ 250 ਗ੍ਰਾਮ ਦੇ ਵਿਚਕਾਰ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਨੂਰਜਹਾਂ ਦੇ ਇੱਕ ਅੰਬ ਦਾ ਵਜ਼ਨ 2 ਕਿਲੋਗ੍ਰਾਮ ਤੋਂ 3.5 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਅੰਬ ਦੀ ਖੇਤੀ ਕਰਨਵਾਲੇ ਮਾਹਿਰ ਇਸਹਾਕ ਮਨਸੁਰੀ ਨੇ ਕਿਹਾ ਕਿ ਇਸ ਵਾਰ ਦੀ ਫ਼ਸਲ ਵਧੀਆ ਰਹੀ ਹੈ, ਪਰ ਕੋਵਿਡ-19 ਮਹਾਮਾਰੀ ਨੇ ਪੀੜਤ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2020 ਵਿੱਚ ਪ੍ਰਤੀਕੂਲ ਵਾਤਾਵਰਣ ਕਾਰਨ ਨੂਰਜਹਾਂ ਦੇ ਰੁੱਖ ਠੀਕ ਢੰਗ ਨਾਲ ਨਹੀਂ ਉੱਗੇ।