Punjab
NRI ਦੀ ਮਦਦ ਨਾਲ ਸਰਹੱਦੀ ਪਿੰਡ ਬੱਲੜਵਾਲ ‘ਚ ਲਗਾਇਆ ਅੱਖਾਂ ਦਾ ਕੈਪ

8 ਦਸੰਬਰ 2023: ਹਲਕਾ ਅਜਨਾਲ਼ਾ ਦੇ ਸਰਹੱਦੀ ਪਿੰਡ ਬੱਲੜਵਾਲ ਚ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਅੱਖਾਂ ਦਾ ਮੁਫ਼ਤ ਚੈਕਅੱਪ ਕੈੰਪ ਲਗਾਇਆ ਗਿਆ ਜਿਸ ਦਾ ਖਾਸ ਤੌਰ ਤੇ ਕੈਬਿਨਟ ਮੰਤਰੀ ਕੂਲਦੀਪ ਸਿੰਘ ਧਾਲੀਵਾਲ ਨੇ ਉਦਘਾਟਨ ਕੀਤਾ ਇਸ ਮੌਕੇ ਡਾਕਟਰਾਂ ਦੀਆਂ ਮਾਹਿਰ ਟੀਮਾਂ ਵਲੋਂ ਲੋਕਾਂ ਦੇ ਮੁਫ਼ਤ ਅੱਖਾਂ ਦਾ ਚੈਕਅੱਪ ਕੀਤਾ ਇਸ ਮੌਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ
ਇਸ ਮੌਕੇ ਮੰਤਰੀ ਕੂਲਦੀਪ ਧਾਲੀਵਾਲ ਨੇ ਕਿਹਾ ਕਿ ਐਨ ਆਰ ਆਈ ਵੀਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਲੋਕ ਆਪਣੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਜਰਵਾ ਸਕਣਗੇ|