Connect with us

Governance

ਕਰੋਨਾ ਦੇ ਸ਼ੱਕੀ ਮਰੀਜ ਹੋਣ ਦੀ ਝੂਠੀ ਨਿਊਜ਼ ਨੇ ਇਲਾਕੇ ‘ਚ ਫੈਲਾਈ ਦਹਿਸ਼ਤ

Published

on

ਸੁਲਤਾਨਪੁਰ ਲੋਧੀ 18 ਮਾਰਚ,(ਜਗਜੀਤ ਸਿੰਘ): 3ਮਾਰਚ ਨੂੰ ਇਟਲੀ ਤੋਂ ਪਰਤੀ ਇੱਕ ਲੜਕੀ ਜਲੰਧਰ ਦੇ ਇੱਕ ਹਸਪਤਾਲ’ਚ ਆਪਣੇ ਰੂਟੀਨ ਚੈੱਕਅਪ ਲਈ ਆਈ ਸੀ ਤੇ ਉਥੇ ਉਹ ਡਾਕਟਰ ਨੂੰ ਮਿਲਣ ਤੋਂ ਬਾਅਦ ਬਿਨਾ ਚੈਕਅਪ ਕਰਵਾਏ ਹੀ ਵਾਪਸ ਆ ਗਈ ਸੀ । ਪਰ ਜਲੰਧਰ ਪੁਲਿਸ ਨੇ ਉਸਦੀ ਕਰੋਨਾ ਦੀ ਸ਼ੱਕੀ ਹੋਣ ਦੀ ਜਾਣਕਾਰੀ ਕਪ੍ਰੂਰਥਲਾ ਪ੍ਰਸ਼ਾਸ਼ਨ  ਨੂੰ ਦੇ ਦਿੱਤੀ ਪੁਲਿਸ ਨੇ ਜਲਦਬਾਜ਼ੀ ‘ਚ ਮੀਡੀਆ ਨੂੰ ਵੀ ਸਟੇਟਮੇਂਟ ਦੇ ਦਿੱਤੀ ਪਰ ਸੁਲਤਾਨਪੁਰ ਲੋਧੀ ‘ਚ ਹੋਏ ਲੜਕੀ  ਦੇ ਚੈੱਕਅਪ ‘ਚ ਕਰੋਨਾ ਦੀ ਕੋਈ ਵੀ ਸਮੱਸਿਆ ਨਹੀ ਪਾਈ ਗਈ। ਕੁੱਝ ਸਮੇ ਬਾਅਦ ਲੜਕੀ ਨੂੰ ਸਿਵਲ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ।

ਜਲੰਧਰ ਪੁਲਿਸ ਵੱਲੋਂ ਜਲਦਬਾਜ਼ੀ ‘ਚ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਵੱਖ-ਵੱਖ ਵੈੱਬ ਚੈਨਲਾਂ ਦੀ ਨਿਊਜ਼ ਨੇ ਲੜਕੀ ਤੇ ਉਸਦੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਹੈ ਤੇ ਸੁਲਤਾਨਪੁਰ ਲੋਧੀ ‘ਚ ਵੀ ਬਿਨਾ ਵਜ੍ਹਾ ਦਹਿਸ਼ਤ ਦਾ ਮਾਹੌਲ਼ ਬਣਾ ਦਿੱਤਾ।

ਇਸ ਸੰਬੰਧੀ ਸੁਲਤਾਨਪੁਰ ਲੋਧੀ ਦੇ ਐੱਸ.ਐੱਮ.ਓ ਦੇ ਮੁਤਾਬਿਕ ਤਿੰਨ ਮਾਰਚ ਤੋਂ ਉਹ ਲੜਕੀ ਤੇ ਉਸਦਾ ਪਤੀ aਹਨਾ ਦੇ ਸੰਪਰਕ ‘ਚ ਹਨ ਤੇ ਜ਼ਰੂਰਤ ਦੇ ਮੁਤਾਬਿਕ ਉਹਨਾ ਦਾ ਚੈੱਕਅਪ ਵੀ ਕੀਤਾ ਜਾ ਰਿਹਾ ਹੈ ਉਹਨਾਂ ਦੇ ਡਾਕਟਰ ਘਰ ਜਾ ਕੇ ਵੀ ਚੈਕਅਪ ਕਰਦੇ ਰਹੇ ਹਨ ਗਾਇਡਲਾਈਨ ਦੇ ਮੁਤਾਬਿਕ ਉਹਨਾਂ ਨੂੰ 14 ਦਿਨ ਲਈ ਘਰ
ਰਹਿਣ ਲਈ ਵੀ ਕਿਹਾ ਗਿਆ ਪਰ ਉਹਨਾਂ ‘ਚ ਅਜਿਹੀ ਕੋਈ ਸਮੱਸਿਆ ਨਹੀ ਪਾਈ ਗਈ ਤੇ ਜਲੰਧਰ ਪੁਲਿਸ ਵੱਲੋੰ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਵੀ ਉਹਨਾਂ ਦਾ ਚੈੱਕਅਪ ਕੀਤਾ ਗਿਆ ਇਸ ‘ਚ ਵੀ ਕੋਈ ਸਮੱਸਿਆ ਨਹੀ ਪਾਈ ਗਈ ਪਰ ਜਲੰਧਰ ਪੁਲਿਸ ਦੀ ਜਲਦਬਾਜੀ ਤੇ ਵੈੱਬ ਨਿਊਜ਼ ਤੇ ਉਹਨਾਂ ਦੇ ਸ਼ੱਕੀ ਮਰੀਜ਼ ਹੋਣ ਦੀ ਰਿਪੋਰਟ ਕਾਰਨ ਉਸਦੇ ਪਰਿਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਲਾਕੇ ‘ਚ ਕਰੋਨਾ ਮਰੀਜ਼ ਹੋਣ ਦੀ ਝੂਠੀ ਖ਼ਬਰ ਨੇ ਹੜਕੰਪ ਮਚਾ ਦਿੱਤਾ।