Connect with us

Punjab

ਸਕੂਲ ਬੱਸ ਨੂੰ ਲੱਗੀ ਅੱਗ ਮਾਮਲੇ ਚ ਬੱਸ ਡਰਾਈਵਰ ਤੇ ਕੀਤੀ ਕਾਰਵਾਈ ਨੂੰ ਲੈਕੇ ਪਰਿਵਾਰ ਵਾਲਿਆਂ ਵਲੋਂ ਬਟਾਲਾ ਚ ਚੱਕਾ ਜਾਮ

Published

on

ਬੀਤੇ ਕੁਝ ਦਿਨ ਪਹਿਲਾ ਬਟਾਲਾ ਦੇ ਨੇੜੇ ਪਿੰਡ ਬਿਜਲੀਵਾਲ ਚ ਰਾਹ ਚਲਦੇ ਇਕ ਨਿਜੀ ਸਕੂਲ ਬਸ ਕਿਸਾਨਾਂ ਵੱਲੋਂ ਨਾੜ ਨੂੰ ਲਗਾਈ ਅੱਗ ਦੀ ਲਪੇਟ ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਉਥੇ ਹੀ ਇਸ ਬੱਸ ਚ ਸਵਾਰ ਝੁਲਸੇ 7 ਬੱਚੇ ਸਨ |

ਉਥੇ ਹੀ ਬਟਾਲਾ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ ਸਮੇਤ ਅਣਪਛਾਤੇ ਖਿਲਾਫ ਮਾਮਲਾ ਦਰਜ਼ ਕਰ ਬਸ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ , ਉਥੇ ਹੀ ਅੱਜ ਬਸ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਉਸਦੇ ਪਰਿਵਾਰ ਅਤੇ ਪਿੰਡ ਵਸਿਆ ਵਲੋਂ ਬਟਾਲਾ ਚ ਅੰਮ੍ਰਿਤਸਰ – ਗੁਰਦਾਸਪੁਰ ਮੁਖ ਮਾਰਗ ਤੇ ਚੱਕਾ ਜਾਮ ਕਰ ਬਟਾਲਾ ਪੁਲਿਸ ਦੀ ਕਾਰਵਾਈ ਤੇ ਸਵਾਲ ਚੁਕੇ | 

ਉਥੇ ਹੀ ਧਰਨੇ ਤੇ ਬੈਠੇ ਪਰਿਵਾਰ ਅਤੇ ਪਿੰਡ ਵਸਿਆ ਵਲੋਂ ਕਰੀਬ ਇਕ ਘੰਟਾ ਜਾਮ ਕਰ ਪੁਲਿਸ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ | ਗ੍ਰਿਫਤਾਰ ਬੱਸ ਡਰਾਈਵਰ ਦੇ ਪਰਿਵਾਰ ਦਾ ਆਰੋਪ ਹੈ ਕਿ ਉਹਨਾਂ ਦਾ ਬੇਟਾ ਜਗਪ੍ਰੀਤ ਸਿੰਘ ਜੋ ਬੱਸ ਡਰਾਈਵਰ ਸੀ ਉਸ ਵਲੋਂ ਹਾਦਸੇ ਦੇ ਦੌਰਾਨ ਸਾਰੇ ਬੱਚਿਆਂ ਨੂੰ ਬਸ ਚੋ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ ਜੇਕਰ ਉਹ ਬੱਚਿਆਂ ਨੂੰ ਬਾਹਰ ਨਾ ਕੱਢਦਾ ਅਤੇ ਹੋਰਨਾਂ ਐਸੇ ਹਾਦਸਿਆਂ ਵਾਂਗ ਉਥੇ ਬੱਸ ਛੱਡ ਫਰਾਰ ਹੋ ਜਾਂਦਾ ਤਾ ਵੱਡਾ ਹਾਦਸਾ ਹੋਣਾ ਸੀ ਅਤੇ ਇਥੋਂ ਤਕ ਕਿ ਉਹ ਖੁਦ ਜਖਮੀ ਸੀ ਲੇਕਿਨ ਪੁਲਿਸ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਹਨਾਂ ਵਲੋਂ ਨਾੜ ਨੂੰ ਅੱਗ ਲਾਈ ਗਈ ਸੀ ਅਤੇ ਉਲਟ ਡਰਾਈਵਰ ਜਗਪ੍ਰੀਤ ਤੇ ਕੇਸ ਦਰਜ਼ ਕਰ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ | ਜਿਸ ਦੇ ਰੋਸ ਵਜੋਂ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ |

ਉਧਰ ਪੁਲਿਸ ਜਿਲਾ ਬਟਾਲਾ ਦੇ ਡੀਐਸਪੀ ਦੇਵ ਸਿੰਘ ਵਲੋਂ ਇਸ ਕੇਸ ਚ ਜਾਂਚ ਕਰਨ ਦਾ ਅਸ਼ਵਾਸ਼ਨ ਦੇਂਦੇ ਹੋਏ ਇਹ ਧਰਨਾ ਖਤਮ ਕਰਵਾਇਆ ਗਿਆ ਉਥੇ ਹੀ ਡੀਐਸਪੀ ਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਬਸ ਹਾਦਸੇ ਨੂੰ ਲੈਕੇ ਕਾਰਵਾਈ ਕਰਦੇ ਹੋਏ 304 ਆਈਪੀਸੀ ਦੇ ਤਹਿਤ ਡਰਾਈਵਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਲੇਕਿਨ ਡਰਾਈਵਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸਨੇ ਉਸ ਹਾਦਸੇ ਚ ਬੱਚਿਆਂ ਦੀ ਜਾਨ ਬਚਾਈ ਸੀ ਅਤੇ ਇਸ ਮਾਮਲੇ ਚ ਗੰਭੀਰਤਾ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ ਅਤੇ ਉਸ ਮੁਤਾਬਿਕ ਅਗੇ ਕਾਰਵਾਈ ਕੀਤੀ ਜਾਵੇਗੀ |