India
ਮਸ਼ਹੂਰ ਅਦਾਕਾਰ ਗੋਵਿੰਦਾ ਦੀ ਲੱਤ ‘ਚ ਲੱਗੀ ਗੋਲੀ

ਬਾਲੀਵੁੱਡ ਮਸ਼ਹੂਰ ਅਦਾਕਾਰ ਗੋਵਿੰਦਾ ਦੀ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਹਨ । ਗੋਵਿੰਦਾ ਨੂੰ ਉਨ੍ਹਾਂ ਦੀ ਆਪਣੀ ਹੀ ਪਿਸਤੌਲ ਨਾਲ ਗੋਲੀ ਲੱਗੀ ਹੈ। ਗੋਵਿੰਦਾ ਕੋਲ ਲਾਇਸੈਂਸੀ ਰਿਵਾਲਵਰ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰਿਆ ਹੈ ।ਦੱਸਿਆ ਜਾ ਰਿਹਾ ਹੈ ਕਿ ਉਹ ਕਿਤੇ ਜਾਣ ਲਈ ਤਿਆਰ ਹੋ ਰਹੇ ਸਨ ਅਤੇ ਉਹ ਆਪਣੀ ਰਿਵਾਲਵਰ ਸਾਫ਼ ਕਰ ਰਹੇ ਸੀ ਤਾਂ ਅਚਾਨਕ ਗਲਤੀ ਨਾਲ ਫਾਇਰ ਹੋਇਆ ਅਤੇ ਲੱਤ ‘ਚ ਗੋਲੀ ਲਗੀ।
ਫਿਲਹਾਲ ਹੁਣ ਗੋਵਿਦਾ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅਦਾਕਾਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਗੋਵਿੰਦਾ ਨੂੰ ICU ‘ਚ ਰੱਖਿਆ ਗਿਆ ਹੈ।