Politics
ਮਸ਼ਹੂਰ ਗਾਇਕ ਬਲਕਾਰ ਸਿੱਧੂ ਬਣੇ ਸਰਵਿਸ ਸਲੈਕਸ਼ਨ ਬੋਰਡ ਦੇ ਮੈਂਬਰ
ਮਸ਼ਹੂਰ ਗਾਇਕ ਬਲਕਾਰ ਸਿੱਧੂ ਬਣੇ ਐੱਸ ਐੱਸ ਬੋਰਡ ਦੇ ਮੈਂਬਰ

12 ਸਤੰਬਰ : ਪੰਜਾਬੀ ਗਾਇਕਾਂ ਦਾ ਰਾਜਨੀਤੀ ਵਿੱਚ ਪ੍ਰਵੇਸ਼ ਕਰਨਾ ਇੱਕ ਆਮ ਗੱਲ ਹੋ ਗਈ ਹੈ। ਹੁਣੇ-ਹੁਣੇ ਪੰਜਾਬੀ ਗਾਇਕ ਬਲਕਾਰ ਸਿੱਧੂ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਹੁਣ ਸਰਵਿਸ ਸਲੈਕਸ਼ਨ ਬੋਰਡ ਦੇ ਮੈਂਬਰ ਬਣ ਗਏ ਹਨ,ਜਿਸਦਾ ਨੋਟੀਫਿਕੇਸ਼ਨ ਪੰਜਾਬ ਦੀ ਚੀਫ਼ ਸੈਕਟਰੀ ਵਿੰਨੀ ਮਹਾਜਨ ਵੱਲੋਂ ਦਿੱਤਾ ਗਿਆ ਹੈ। ਗਾਇਕੀ ਵਿੱਚ ਆਪਣਾ ਸਿੱਕਾ ਚਲਾਉਣ ਦੇ ਬਾਅਦ ਬਲਕਾਰ ਸਿੱਧੂ ਰਾਜਨੀਤੀ ਵਿੱਚ ਆ ਗਏ ਸਨ।
ਬਲਕਾਰ ਸਿੱਧੂ ਨੇ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਨੂੰ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਆ ਗਏ ਸਨ।
ਬਲਕਾਰ ਸਿੱਧੂ ਬਠਿੰਡਾ ਜ਼ਿਲ੍ਹਾ ਦੇ ਪਿੰਡ ਪੂਹਲਾ ਵਿੱਚ ਜੰਮੇ ਅਤੇ ਇਸ ਸਮੇਂ ਉਹ ਮੁਹਾਲੀ ਵਿੱਚ ਰਹਿ ਰਹੇ ਹਨ।ਪੰਜਾਬੀ ਸੰਗੀਤ ਦੁਨੀਆਂ ਵਿੱਚ ਬਲਕਾਰ ਸਿੱਧੂ ਵੱਡਾ ਨਾਮ ਹੈ ਜਿੰਨ੍ਹਾਂ ਦੇ ਬਹੁਤ ਸਾਰੇ ਗੀਤ ਪ੍ਰਸਿੱਧ ਹੋਏ ਜਿਵੇਂ ਮਾਝੇ ਦੀਏ ਮੋਮਬੱਤੀਏ,ਮੁੰਡਾ ਲਾਇਨ ਮੈਨ ਲੱਗਿਆ,ਤੂੰ ਮੇਰੀ ਖੰਡ ਮਿਸ਼ਰੀ,ਮਾਏ ਤੇਰਾ ਪੁੱਤ ਲਾਡਲਾ ਅਤੇ ਦੌਲਤਾਂ।
ਹੁਣ ਉਹਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਹਨ ,ਜਿਸਦਾ ਰਾਜਪਾਲ ਵੱਲੋਂ ਵੀ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ ਅਤੇ ਜਿਸਦਾ ਨੋਟੀਫਿਕੇਸ਼ਨ ਪੰਜਾਬ ਦੀ ਚੀਫ਼ ਸੈਕਟਰੀ ਵਿੰਨੀ ਮਹਾਜਨ ਵੱਲੋਂ ਦਿੱਤਾ ਗਿਆ ਹੈ।
Continue Reading