Uncategorized
ਫਰੀਦਕੋਟ ‘ਚ ਕੋਰੋਨਾ ਨੇ ਲਈ 2 ਲੋਕਾਂ ਦੀ ਜਾਨ, 53 ਨਵੇਂ ਮਾਮਲੇ ਦਰਜ
ਫਰੀਦਕੋਟ ਵਿੱਚ ਅੱਜ ਭਾਵ ਮੰਗਲਵਾਰ ਨੂੰ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਦਰਜ ਕੀਤੀ ਗਈ ਜਦਕਿ 53 ਨਵੇਂ ਮਾਮਲੇ ਸਾਹਮਣੇ ਆਏ

ਫਰੀਦਕੋਟ, 1 ਸਤੰਬਰ (ਨਰੇਸ਼ ਸੇਠੀ): ਪੰਜਾਬ ਵਿਖੇ ਕੋਰੋਨਾ ਦਿਨੋਂ ਦਿਨ ਵੱਧ ਰਿਹਾ ਹੈ। ਦੱਸ ਦਈਏ ਫਰੀਦਕੋਟ ਵਿੱਚ ਅੱਜ ਭਾਵ ਮੰਗਲਵਾਰ ਨੂੰ ਕੋਰੋਨਾ ਕਾਰਨ 2 ਲੋਕਾਂ ਦੀ ਮੌਤ ਦਰਜ ਕੀਤੀ ਗਈ ਜਦਕਿ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਫਰੀਦਕੋਟ ਵਿਖੇ ਕੋਰੋਨਾ ਦੇ 1 ਹਜ਼ਾਰ 232 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਰਾਹਤ ਦੀ ਖ਼ਬਰ ਇਹ ਹੈ ਕਿ 685 ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਜਿੱਤ ਕੇ ਘਰ ਪਰਤੇ ਹਨ। ਜਦਕਿ ਜ਼ਿਲ੍ਹੇ ਵਿੱਚ ਅਜੇ ਵੀ 533 ਲੋਕ ਜੇਰੇ ਇਲਾਜ ਹਨ ਅਤੇ ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ਕਾਰਨ 14 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
Continue Reading