Punjab
ਫਰੀਦਕੋਟ: ਵਾੜਾ ਭਾਈਕਾ ਨੇੜੇ ਦੋ ਕਾਰਾਂ ਦੀ ਜਬਰਦਸਤ ਟੱਕਰ, 5 ਲੋਕਾਂ ਦੀ ਮੌਤ

3 ਦਸੰਬਰ 2023: ਫਰੀਦਕੋਟ ਦੇ ਪਿੰਡ ਵਾੜਾ ਭਾਈਕਾ ਨੇੜੇ ਦੋ ਕਾਰਾਂ ਦੀ ਜਬਰਦਸਤ ਟੱਕਰ ਹੋਈ ਹੈ | ਟੱਕਰ ਤੋਂ ਬਾਅਦ ਗੱਡੀ ਸਵਾਰ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਮਿਲੀ ਹੈ। ਦੇਰ ਰਾਤ ਫਰੀਦਕੋਟ ਦੇ ਬਠਿੰਡਾ ਰੋਡ ਪਿੰਡ ਵਾੜਾ ਭਾਈਕਾ ਨੇੜੇ ਦੋ ਕਾਰਾਂ ਦੀ ਜਬਰਦਸਤ ਟੱਕਰ ਹੋਣ ਤੋਂ ਬਾਅਦ ਪੰਜ ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਮਿਲੀ ਹੈ। ਚਸ਼ਮ ਦੀਦਾਂ ਦੇ ਦੱਸਣ ਮੁਤਾਬਕ ਆਈ20 ਕਾਰ ਨੂੰ ਪਿਛੋ ਆ ਕੇ ਦੂਜੀ ਸਿਫਟ ਡਿਜ਼ਾਇਰ ਕਾਰ ਨੇ ਟੱਕਰ ਮਾਰ ਦਿੱਤੀ ਟੱਕਰ ਮਾਰਨ ਵਾਲੀ ਗੱਡੀ ਵਿੱਚ ਸਵਾਰ ਵਿਅਕਤੀ ਵੀ ਜਖਮੀ ਦੱਸੇ ਜਾ ਰਹੇ ਹਨ। ਦੱਸ ਦੀਏ ਕਿ ਪੰਜੇ ਮ੍ਰਿਤਕਾਂ ਵਿੱਚੋਂ ਮਨਪ੍ਰੀਤ ਸਿੰਘ ਵਾਸੀ ਕੋਠੇ ਰਾਮਸਰ ਅਬਲੋ ਕੋਟਲੀ, ਅਮਨਦੀਪ ਸਿੰਘ ਵਾਸੀ ਬਠਿੰਡਾ, ਗੁਰੂ ਨਾਨਕ ਸਿੰਘ ਰਾਏ ਕੇ ਕਲਾਂ। ਵਜੋਂ 3 ਮ੍ਰਿਤਕਾਂ ਦੀ ਪਹਿਚਾਨ ਹੋਈ ਹੈ। ਐਕਸੀਡੈਂਟ ਹੋਣ ਦਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ।