Connect with us

Punjab

ਫ਼ਰੀਦਕੋਟ : ਕਰੋੜਾਂ ਰੁਪਏ ਦੇ ਝੋਨੇ ਦੀ ਬਰਾਮਦਗੀ ਤੋਂ ਬਾਅਦ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਕੀਤਾ ਸਸਪੈਂਡ

Published

on

ਫ਼ਰੀਦਕੋਟ 6 ਦਸੰਬਰ 2023:  ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀ ਵਿਕਟੋਰੀਆ ਫੂਡਸ ਰਾਈਸ ਮਿਲ ਵਿੱਚੋਂ ਕਰੋੜਾਂ ਰੁਪਏ ਤੋਂ ਵੀ ਜਿਆਦਾ ਝੋਨੇ ਦੀ ਬਰਾਮਦਗੀ ਹੋਣ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਤਾਂ ਉਸ ਤੋਂ ਕੁਝ ਦਿਨਾਂ ਬਾਅਦ ਹੀ ਮੁਕਤਸਰ ਰੋਡ ਬੇਰਾਂਵਾਲੀ ਕੋਠਿਆਂ ਦੇ ਵਿੱਚ ਮਾਰਕੀਟ ਕਮੇਟੀ ਨੂੰ ਇੱਕ ਬੰਦ ਪੇ ਸੈਲਰ ਵਿੱਚੋਂ ਹੋਰ ਕਰੋੜਾਂ ਰੁਪਏ ਦਾ ਝੋਨਾ ਬਰਾਮਦ ਹੋ ਜਾਂਦਾ ਹੈ। ਝੋਨਾ ਰੱਖਣ ਵਾਲੇ ਮਾਲਕਾਂ ਵੱਲੋਂ ਤਰਕ ਇਹ ਦਿੱਤਾ ਜਾਂਦਾ ਕਿ ਮਾਰਕੀਟ ਕਮੇਟੀ ਵੱਲੋਂ ਮੰਡੀ ਵਿੱਚ ਜਗ੍ਹਾ ਨਾ ਹੋਣ ਕਾਰਨ ਕਿਸਾਨਾਂ ਨੂੰ ਪੰਜ ਦਿਨ ਲਈ ਝੋਨਾ ਨਾ ਲਿਆਉਣ ਬਾਰੇ ਕਿਹਾ ਗਿਆ ਸੀ। ਇਸ ਲਈ ਅਸੀਂ ਇਹ ਝੋਨਾ ਇਥੇ ਢੇਰੀ ਕਰ ਦਿੱਤਾ ਸੀ। ਮਾਰਕੀਟ ਕਮੇਟੀ ਨੂੰ ਸ਼ੱਕ ਹੋਣ ਤੇ ਮਾਲਕਾਂ ਵੱਲੋਂ ਕੁਝ ਸਬੂਤ ਮੰਗੇ ਗਏ ਸੀ। ਸਬੂਤ ਦੇਖਣ ਤੋਂ ਬਾਅਦ ਮਾਰਕੀਟ ਕਮੇਟੀ ਵੱਲੋਂ ਇਹ ਕਿਹਾ ਗਿਆ ਕਿ ਇਹ ਝੋਨਾ ਅਣ-ਅਧਿਕਾਰਤ ਤੌਰ ‘ਤੇ ਰੱਖਿਆ ਗਿਆ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲੇ ਨੇ ਦੱਸਿਆ ਕਿ ਅਣ-ਅਧਿਕਾਰਤ ਰੱਖੇ ਗਏ ਝੋਨੇ ਨੂੰ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਝੋਨੇ ਨੂੰ ਰਿਲੀਜ਼ ਕਰਨ ਦੇ ਆਰਡਰ ਦੇ ਦਿੱਤੇ ਸਨ। ਉਸ ਨੂੰ ਦੇਖਦਿਆਂ ਹੋਇਆਂ ਮਾਰਕੀਟ ਸਕੱਤਰ ਗੁਰਲਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਆਰਡਰ ਦੇ ਦਿੱਤੇ ਝੋਨੇ ਦੀਆਂ ਲੱਗੀਆਂ ਹੋਈਆਂ ਢੇਰੀਆਂ ਕੋਲ ਪੁਲਿਸ ਦਾ ਪਹਿਰਾ ਵੀ ਲੱਗਿਆ ਹੋਇਆ ਸੀ ਜਿਸ ਨੂੰ ਸਕੱਤਰ ਵੱਲੋਂ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਉਥੋਂ ਪੁਲਿਸ ਦਾ ਪਹਿਰਾ ਹਟਾ ਦਿੱਤਾ ਜਾਵੇ। ਇਸ ਸਾਰੇ ਮਾਮਲੇ ਨੂੰ ਦੇਖਦਿਆਂ ਹੋਇਆਂ ਮਾਰਕੀਟ ਕਮੇਟੀ ਦੇ ਸਕੱਤਰ ਸਰਦਾਰ ਗੁਰਲਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।