Connect with us

Punjab

ਟੋਲ ਪਲਾਜ਼ਾ ਧਰੇੜੀ ਜੱਟਾਂ ਤੋਂ ਕਲਾਕਾਰਾਂ ਦੀ ਦਿੱਲੀ ਨੂੰ ਲਲਕਾਰ

ਪਟਿਆਲਾ ਨੇੜੇ ਪੈਂਦੇ ਟੋਲ ਪਲਾਜ਼ਾ ਧਰੇੜੀ ਜੱਟਾਂ ਰਾਜਪੁਰਾ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ ਮੁਹਿੰਮ ਤਹਿਤ ਪਟਿਆਲਾ ਧਰਨਾ ਵਿੱਚ ਕਿਸਾਨਾਂ ਨੂੰ ਕਲਾਕਾਰਾਂ ਦਾ ਪੂਰਾ ਸਹਿਯੋਗ ਰਿਹਾ ਹੈ।

Published

on

23 ਨਵੰਬਰ,ਪਟਿਆਲਾ :ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ‘ਚ ਬਹੁਤ ਵੱਡੀ ਲਹਿਰ ਚੱਲ ਰਹੀ ਹੈ। ਜਿੱਥੇ ਪੰਜਾਬ ਦਾ ਹਰੇਕ ਵਰਗ ਕਿਸਾਨੀ ਸੰਘਰਸ਼ ਨਾਲ ਜੁੜ ਗਿਆ ਹੈ ਅਤੇ ਸਾਡੇ ਪੰਜਾਬੀ ਕਲਾਕਾਰ,ਗੀਤਕਾਰ ਅਤੇ ਅਦਾਕਾਰ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਨਾਲ ਖੜੇ ਹਨ। ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ ਮੁਹਿੰਮ ਤਹਿਤ ਪਟਿਆਲਾ ਧਰਨਾ ਵਿੱਚ ਕਿਸਾਨਾਂ ਨੂੰ ਕਲਾਕਾਰਾਂ ਦਾ ਪੂਰਾ ਸਹਿਯੋਗ ਰਿਹਾ ਹੈ। 
        
 ਪਟਿਆਲਾ ਨੇੜੇ ਪੈਂਦੇ ਟੋਲ ਪਲਾਜ਼ਾ ਧਰੇੜੀ ਜੱਟਾਂ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਜਿੱਥੇ ਪੰਜਾਬੀ ਕਲਾਕਾਰ ਅਦਾਕਾਰ ਆਪਣਾ ਯੋਗਦਾਨ ਪਾ ਰਹੇ ਹਨ,ਜਿੰਨ੍ਹਾਂ ਵਿੱਚ ਬਿੰਨੂ ਢਿੱਲੋਂ,ਕੰਵਰ ਗਰੇਵਾਲ,ਬੀਰ ਸਿੰਘ,ਜਗਦੀਪ ਰੰਧਾਵਾ ਅਤੇ ਸਮਾਜਸੇਵੀ ਲੱਖਾ ਸਿਧਾਣਾ ਵੀ ਸ਼ਾਮਿਲ ਸੀ। ਜਿੰਨ੍ਹਾਂ ਨੇ ਆਪਣੇ ਜੋਸ਼ੀਲੇ ਭਾਸ਼ਣ ਦਿੱਤੇ ਇਸ ਲਹਿਰ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਅਤੇ ਸਰਕਾਰ ਦੇ ਮਨਸੂਬਿਆਂ ਦੀ ਵੀ ਗੱਲ ਕੀਤੀ। ਪੰਜਾਬੀ ਕਲਾਕਾਰ ਕੰਵਰ ਗਰੇਵਾਲ ਨੇ ਕਿਹਾ ਕਿ ਚਾਹੇ ਪੇਂਡੂ ਕਿਸਾਨ ਚਾਹੇ ਸ਼ਹਿਰੀ 26 ਨੂੰ ਦਿੱਲੀ ਹਰ ਜਾਵੇਗਾ ਅਤੇ  ਆਪਣੇ ਗੀਤ 
ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ
ਤੇਰਾ ਫਾਇਦੇ ਨਾਲੋਂ ਜਿਆਦਾ ਨੁਕਸਾਨ ਕਰੂਗਾ
ਫ਼ਸਲਾਂ ਦੇ ਫੈਸਲੇ ਤਾਂ ਕਿਸਾਨ ਕਰੂਗਾ
ਇਸ ਗੀਤ ਰਾਹੀਂ ਗਰੇਵਾਲ ਨੇ ਦਿੱਲੀ ਨੂੰ ਸੁਨੇਹਾ ਦਿੱਤਾ ਅਤੇ ਕਿਸਾਨ ਦੇ ਹੱਕ ਦੀ ਗੱਲ ਕੀਤੀ।