Punjab
ਕਿਸਾਨਾਂ ਨੂੰ ਮਿਲੀ ਖ਼ਰਚਿਆਂ ਤੋਂ ਰਾਹਤ, ਜਾਣੋ ਕਿਵੇਂ..
ਮੌੜ ਮੰਡੀ, 11 ਮਾਰਚ (ਮਨੀਸ਼ ਗਰਗ) : ਕਿਸਾਨਾਂ ਦੇ ਖ਼ਰਚੇ ਘਟਾ ਕੇ ਕਿਸਾਨੀ ਬਚਾਉਣ ਅਤੇ ਪਿੰਡ ਵਿੱਚ ਆਵਾਜ਼ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰ ਪਾਖਰ ਦੀ ਪੰਚਾਇਤ ਨੇ ਵੱਖਰੀ ਪਹਿਲ ਕੀਤੀ ਹੈ। ਪਿੰਡ ਦੀ ਪੰਚਾਇਤ ਨੇ ਪਿੰਡ ਦੀ ਸਹਿਯੋਗ ਨਾਲ ਕੁੱਝ ਮਤੇ ਪਾਸ ਕਰਕੇ ਪਿੰਡ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਵਿੱਚ ਪਿੰਡ ਵਾਸੀ ਵੀ ਪੂਰਾ ਸਹਿਯੋਗ ਦੇ ਰਹੇ ਹਨ ‘ਤੇ ਮਤਿਆਂ ਦੀ ਉਲੰਘਣਾ ਕਰਨ ਵਾਲੇ ਨੂੰ ਜ਼ੁਰਮਾਨਾ ਕਰਨ ਦਾ ਮਤਾ ਵੀ ਪਾਸ ਕੀਤਾ ਹੈ।
ਸਬ ਡਵੀਜਨ ਮੋੜ ਮੰਡੀ ਦੇ ਪਿੰਡ ਜੋਧਪੁਰਪਾਖਰ ਦੀ ਅਗਾਹ ਵਧੂ ਪੰਚਾਇਤ ਨੇ ਪਿੰਡ ਦੇ ਲੋਕਾਂ ਦੀ ਭਲਾਈ ਲਈ ਪੂਰੇ ਪਿੰਡ ਦੇ ਸਹਿਯੋਗ ਨਾਲ ਕਈ ਮਤੇ ਪਾਸ ਕੀਤੇ ਹਨ, ਜਿੰਨਾ ਵਿੱਚ ਮਰਗ (ਮੋਤ) ਦੇ ਭੋਗ ਤੇ ਸਾਦਾ ਲੰਗਰ ਚਲਾਇਆ ਜਾਵੇਗਾ। ਕਿਸੇ ਪ੍ਰਕਾਰ ਦੀ ਕੋਈ ਵੀ ਮਿਠਾਈ ਜਾਂ ਹੋਰ ਪਕਵਾਨ ਨਹੀ ਬਣਾਉਣ ਦੀ ਆਗਿਆ ਨਹੀ ਹੋਵੇਗੀ, ਵਿਆਹ ਸਮਾਗਮ ਦੋਰਾਨ ਸਪੀਕਰ ਜਾਂ ਡੀਜੇ ਰਾਤ 10 ਵਜੇ ਤੱਕ ਹੀ ਚਲਾ ਸਕਣਗੇ, ਖੁਸਰਿਆ ਦੀ ਵਧਾਈ ਜਰਨਲ ਵਰਗ 1100 ਅਤੇ ਐਸ.ਸੀ ਵਰਗ 500 ਹੀ ਦੇਵੇਗਾ। ਪਿੰਡ ਦੀ ਪੰਚਾਇਤ ਕਿਸੇ ਵੀ ਨਸ਼ੇ ਵੇਚਣ ਵਾਲੇ ਜਾਂ ਕਰਨ ਵਾਲੇ ਦੀ ਮਦਦ ਨਹੀ ਕਰੇਗੀ। ਪਿੰਡ ਦੀਆਂ ਗਲੀਆਂ ਵਿੱਚ ਰੂੜੀ, ਪਸ਼ੂ ਜਾਂ ਮਿੱਟੀ ਰੱਖਣ ਦੀ ਆਗਿਆ ਨਹੀ ਹੋਵੇਗੀ। ਪਿੰਡ ਵਿੱਚ ਬੁੱਲਟ ਤੇ ਪਟਾਕੇ ਅਤੇ ਪ੍ਰੈਸ਼ਰ ਹਾਰਨ ਦੀ ਵਰਤੋ ‘ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਪਿੰਡ ਵਿੱਚ ਸਬਜ਼ੀਆਂ ਜਾਂ ਹੋਰ ਸਮਾਨ ਵੇਚਣ ਵਾਲਿਆ ਵੱਲੋ ਸਪੀਕਰ ਦੀ ਵਰਤੋ ‘ਤੇ ਵੀ ਰੋਕ ਲਗਾਈ ਗਈ ਹੈ। ਇੰਨਾ ਹੀ ਨਹੀ ਸਗੋ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜ਼ੁਰਮਾਨਾ ਵੀ ਰੱਖਿਆ ਗਿਆ ਹੈ, ਜਿਸ ਵਿੱਚ ਮੁਨਾਦੀ ਕਰਨ ਵਾਲੇ ਨੂੰ 200 ਰੁਪਏ ਜ਼ੁਰਮਾਨਾ, ਡੀਜੇ 10 ਵਜੇ ਤੋ ਬਾਅਦ ਚਲਾਉਣ ਤੇ 5000 ਜ਼ੁਰਮਾਨਾ ਅਤੇ ਭੋਗ ਮੋਕੇ ਮਿਠਾਈ ਬਣਾਉਣ ਤੇ 50 ਹਾਜ਼ਰ ਦਾ ਜ਼ੁਰਮਾਨਾ ਰੱਖਿਆ ਗਿਆ ਹੈ। ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਇਸ ਨਾਲ ਖ਼ਰਚੇ ਘੱਟਣਗੇ ਤੇ ਕਿਸਾਨ ਕਰਜ਼ੇ ਤੋ ਬਚਣਗੇ ਤੇ ਨਾਲ ਹੀ ਸਪੀਕਰਾਂ ਨਾਲ ਬੱਚਿਆਂ ਦੀ ਪੜਾਈ ਤੇ ਹੁੰਦੇ ਮਾੜੇ ਅਸਰ ਵੀ ਨਹੀ ਹੋਣਗੇ । ਪਿੰਡ ਦੀ ਪੰਚਾਇਤ ਨੇ ਕਿਹਾ ਕਿ ਪਿੰਡ ਵਾਸੀ ਵੀ ਪੂਰਾ ਸਹਿਯੋਗ ਦੇ ਰਹੇ ਹਨ।
ਉਧਰ ਦੂਜੇ ਪਾਸੇ ਮਤਿਆਂ ਦੇ ਪੋਸਟਰ ਵੀ ਪਿੰਡ ਵਿੱਚ ਲਗਾ ਦਿੱਤੇ ਗਏ ਹਨ। ਪਿੰਡ ਵਾਸੀ ਪੰਚਾਇਤ ਦੇ ਇਸ ਫੈ਼ਸਲੇ ਤੋ ਖੂਸ਼ ਦਿਖਾਈ ਦੇ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 10 ਦਿਨਾਂ ਤੋ ਕਿਸੇ ਨੇ ਵੀ ਇਸ ਦੀ ਉਲੰਘਣਾ ਨਹੀ ਕੀਤੀ ਤੇ ਅੱਗੇ ਵੀ ਨਹੀ ਕਰਨਗੇ।