Punjab
ਅੱਜ ਦੇਸ਼ ਭਰ ‘ਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ 52 ਥਾਵਾਂ ‘ਤੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ
ਅੱਜ ਕਿਸਾਨ ਅੰਦੋਲਨ ਦਾ 27ਵਾਂ ਦਿਨ ਹੈ। ਕਿਸਾਨ ਕੇਂਦਰ ਵਿਰੁੱਧ ਹੱਲਾ ਬੋਲ ਕਰਨ ਜਾ ਰਹੇ ਹਨ | ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲ ਗੱਡੀਆਂ ਨੂੰ ਰੋਕਣਗੇ। ਰੇਲ ਰੋਕੋ ਅੰਦੋਲਨ ਵਿੱਚ ਅੱਜ ਮਹਿਲਾ ਕਿਸਾਨ ਵੀ ਭਾਗ ਲੈਣਗੀਆਂ। ਪੰਜਾਬ ਵਿੱਚ 22 ਜ਼ਿਲ੍ਹਿਆਂ ਵਿੱਚ 52 ਥਾਵਾਂ ’ਤੇ ਕਿਸਾਨ ਰੇਲ ਰੋਕੋ ਅੰਦੋਲਨ ਕਰਨਗੇ| ਹਰਿਆਣਾ ਦੇ ਸਿਰਸਾ ‘ਚ 3 ਥਾਵਾਂ ‘ਤੇ ਰੇਲਵੇ ਟਰੈਕ ਜਾਮ ਕਰਨ ਦੀ ਪੂਰੀ ਤਿਆਰੀ ਹੈ। ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਉੱਤਰੀ ਭਾਰਤ ਦੇ 30 ਜ਼ਿਲ੍ਹਿਆਂ ਵਿੱਚ ਰੇਲ ਗੱਡੀਆਂ ਰੋਕਣ ਦਾ ਸੱਦਾ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਕਿਸਾਨਾਂ ਨੂੰ ਜੰਤਰ-ਮੰਤਰ ’ਤੇ ਧਰਨਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਦਿੱਲੀ ਆ ਕੇ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰਨ।
ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਹੁਣ ਕਿਸਾਨ ਅੱਜ ਦੇਸ਼ ਭਰ ਵਿੱਚ ਰੇਲਾਂ ਨੂੰ ਰੋਕਣਗੇ। ਇਸ ਤਹਿਤ ਇਕੱਲੇ ਪੰਜਾਬ ‘ਚ ਹੀ 52 ਥਾਵਾਂ ‘ਤੇ ਟਰੇਨਾਂ ਨੂੰ ਰੋਕਿਆ ਜਾਵੇਗਾ।
ਪੰਜਾਬ ‘ਚ ਇਨ੍ਹਾਂ 52 ਥਾਵਾਂ ‘ਤੇ ਰੋਕੀਆਂ ਜਾਣਗੀਆਂ ਰੇਲਾਂ:
1. ਅੰਮ੍ਰਿਤਸਰ – ਦੇਵੀਦਾਸ ਪੁਰਾ, ਰਾਇਆ, ਕੱਥੂਨੰਗਲ, ਜੈਂਤੀਪੁਰ, ਕੋਟਲਾ ਗੁੱਜਰਾ, ਜਹਾਂਗੀਰ, ਪੰਧੇਰ ਗੇਟ, ਰਾਮਦਾਸ, ਵੇਰਕਾ
2. ਗੁਰਦਾਸਪੁਰ – ਬਟਾਲਾ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ
3. ਤਰਨਤਾਰਨ – ਖਡੂਰ ਸਾਹਿਬ, ਤਰਨਤਾਰਨ, ਪੱਟੀ
4. ਹੁਸ਼ਿਆਰਪੁਰ – ਟਾਡਾ, ਦਸੂਹਾ, ਹੁਸ਼ਿਆਰਪੁਰ
5. ਜਲੰਧਰ – ਫਿਲੋਰ, ਫਗਵਾੜਾ, ਜਲੰਧਰ ਕੈਟ
6. ਕਪੂਰਥਲਾ – ਲੋਹੀਆ, ਸੁਲਤਾਨਪੁਰ ਲੋਧੀ
7. ਫ਼ਿਰੋਜ਼ਪੁਰ – ਬਸਤੀ ਟੈਂਕਵਾਲੀ, ਗੁਰੂਹਰਸਹਾਏ, ਮੱਖੂ, ਮੱਲਾਂਵਾਲਾ।
8. ਫਰੀਦਕੋਟ – ਜੈਤੋ, ਫਰੀਦਕੋਟ ਸਟੇਸ਼ਨ
9. ਮੋਗਾ – ਬਾਘਾ ਪੁਰਾਣਾ, ਮੋਗਾ ਸਟੇਸ਼ਨ
10. ਮੁਕਤਸਰ – ਮਲੋਟ, ਗਿੱਦੜਬਾਹਾ
11. ਫਾਜ਼ਿਲਕਾ – ਅਬੋਹਰ, ਫਾਜ਼ਿਲਕਾ ਸਟੇਸ਼ਨ
12. ਬਠਿੰਡਾ – ਰਾਮਪੁਰਾਫੂਲ
13. ਮਲੇਰਕੋਟਲਾ – ਅਹਿਮਦਗੜ੍ਹ