Punjab
ਪੰਜਾਬ ‘ਚ ਅੱਜ ਕਿਸਾਨ ਰੋਕਣਗੇ ਰੇਲਾਂ,11 ਜ਼ਿਲ੍ਹਿਆਂ ‘ਚ 13 ਥਾਵਾਂ ‘ਤੇ ਕਰਨਗੇ ਪ੍ਰਦਰਸ਼ਨ
ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਰੇਲ ਪਟੜੀ ‘ਤੇ ਉਤਰਨ ਜਾ ਰਹੇ ਹਨ। ਪੰਜਾਬ ਦੇ ਡੀਸੀ ਦਫ਼ਤਰਾਂ ਅਤੇ ਟੋਲ ਪਲਾਜ਼ਿਆਂ ‘ਤੇ ਲੰਮੇ ਸਮੇਂ ਤੋਂ ਧਰਨੇ ਦੇਣ ਤੋਂ ਬਾਅਦ ਅੱਜ ਕਿਸਾਨ 11 ਜ਼ਿਲ੍ਹਿਆਂ ‘ਚ 13 ਥਾਵਾਂ ‘ਤੇ ਰੇਲਾਂ ਰੋਕਣਗੇ। ਇਨ੍ਹਾਂ ਟਰੇਨਾਂ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਰੋਕਿਆ ਜਾਵੇਗਾ।
ਇਨ੍ਹਾਂ ਥਾਵਾਂ ‘ਤੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ
ਦੇਵੀਦਾਸਪੁਰਾ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ
ਗੁਰਦਾਸਪੁਰ ਬਟਾਲਾ ਰੇਲਵੇ ਸਟੇਸ਼ਨ
ਤਰਨਤਾਰਨ ਦੇ ਖਡੂਰ ਸਾਹਿਬ, ਪੱਟੀ ਅਤੇ ਤਰਨਤਾਰਨ ਰੇਲਵੇ ਸਟੇਸ਼ਨ
ਫਿਰੋਜ਼ਪੁਰ ਬਸਤੀ ਟਾਂਕਾ ਵਾਲਾ ਗੁਰੂ ਹਰਸ਼ਯੇ
ਮੋਗਾ ਰੇਲਵੇ ਸਟੇਸ਼ਨ
ਮੁਕਤਸਰ ਮਲੋਟ ਰੇਲਵੇ ਸਟੇਸ਼ਨ
ਫਾਜ਼ਿਲਕਾ ਰੇਲਵੇ ਸਟੇਸ਼ਨ
ਮਾਨਸਾ ਰੇਲਵੇ ਸਟੇਸ਼ਨ
ਜਲੰਧਰ ਕੈਂਟ ਅਤੇ ਕਪੂਰਥਲਾ ਰੇਲਵੇ ਸਟੇਸ਼ਨ
ਹੁਸ਼ਿਆਰਪੁਰ ਵਿੱਚ ਟਾਂਡਾ ਰੇਲਵੇ ਸਟੇਸ਼ਨ
ਲੁਧਿਆਣਾ ਦਾ ਸਮਰਾਲਾ ਰੇਲਵੇ ਸਟੇਸ਼ਨ
ਸੂਬਾ ਸਰਕਾਰ ਨਾਲ ਸਬੰਧਤ ਮੰਗਾਂ
ਬਿਨਾਂ ਮੁਆਵਜ਼ੇ ਦੇ ਸੜਕੀ ਪ੍ਰਾਜੈਕਟਾਂ ਲਈ ਜ਼ਮੀਨਾਂ ਐਕੁਆਇਰ ਕੀਤੀਆਂ ਗਈਆਂ। ਇਸ ਲਈ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕੀਤਾ ਜਾਵੇ।
ਗੰਨੇ ਦੀ ਕੀਮਤ 380 ਰੁਪਏ ਤੋਂ ਵਧਾ ਕੇ 500 ਰੁਪਏ ਕੀਤੀ ਜਾਵੇ।
ਪ੍ਰਦੂਸ਼ਣ ਰੋਕਥਾਮ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਦਿੱਲੀ ਮੋਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।