Punjab
ਜ਼ਮੀਨੀ ਵਿਵਾਦ ਕਾਰਨ ਨੌਜਵਾਨ ‘ਤੇ ਹਥਿਆਰਾਂ ਨਾਲ ਜਾਨਲੇਵਾ ਹਮਲਾ
- ਨੌਜਵਾਨ ‘ਤੇ ਸ਼ਰੇਆਮ ਕੀਤਾ ਜਾਨਲੇਵਾ ਹਮਲਾ
- ਪਿੰਡ ਦੇ ਲੋਕਾਂ ‘ਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮ
- ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ
ਫਿਰੋਜ਼ਪੁਰ, 04 ਅਗਸਤ (ਪਰਮਜੀਤ ਪੰਮਾ): ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਦੋਟ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਸੁਭਾਸ਼ ਨਾਮਕ ਨੌਜਵਾਨ ਨੂੰ ਉਸ ਦੇ ਖੇਤ ਵਿੱਚ ਹੀ ਪਿੰਡ ਦੇ ਕੁੱਝ ਲੋਕਾਂ ਵੱਲੋਂ ਹਥਿਆਰਾਂ ਨਾਲ ਲੈਸ ਹੋਕੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਜੋ ਹਮਲੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਝੋਨਾ ਲਗਾ ਰਹੇ ਸਨ ਕਿ ਪਿੰਡ ਦੇ ਕੁੱਝ ਲੋਕ ਸ਼ੇਰਾਂ ਰਾਮ ਪੁੱਤਰ ਬਹਾਦਰ ਰਾਮ, ਮੇਜਰ ਪੁੱਤਰ ਸ਼ੇਰਾਂ ਰਾਮ,ਦੋਲਤ ਰਾਮ ਪੁੱਤਰ ਸ਼ੇਰਾਂ ਰਾਮ ਅਤੇ ਛਿੰਦੋ ਪਤਨੀ ਸ਼ੇਰਾਂ ਰਾਮ ਅਤੇ ਕੁੱਝ ਹੋਰ ਲੋਕਾਂ ਨੇ ਜਮੀਨ ਦੇ ਰੋਲੇ ਨੂੰ ਲੇਕੇ ਜਾਨੋਂ ਮਾਰਨ ਦੀ ਨੀਅਤ ਨਾਲ ਹਥਿਆਰਾਂ ਸਮੇਤ ਉਨ੍ਹਾਂ ਤੇ ਹਮਲਾ ਕਰ ਦਿੱਤਾ ਸੁਭਾਸ਼ ਦੇ ਪਰਿਵਾਰ ਵੱਲੋਂ ਰੋਕਣ ਤੇ ਹਮਲਾਵਰਾ ਪਹਿਲਾਂ ਉਨ੍ਹਾਂ ਦੀਆਂ ਔਰਤਾਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਸੁਭਾਸ਼ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਸੁਭਾਸ਼ ਗੰਭੀਰ ਜ਼ਖਮੀ ਹੋ ਗਿਆ ਅਤੇ ਖੂਨ ਨਾਲ ਲਥਪਥ ਹੋਏ ਸੁਭਾਸ਼ ਨੂੰ ਫਿਰੋਜ਼ਪੁਰ ਦੇ ਬਾਗੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਹ ਜੇਰੇ ਇਲਾਜ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕਾ ਦੇਖਦੇ ਹੋਏ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ