Connect with us

Punjab

ਫਤਿਹਗ਼ੜ ‘ਚ 14 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

Published

on

ਫਤਿਹਗ਼ੜ ਸਾਹਿਬ, 25 ਜੁਲਾਈ (ਰਣਜੋਧ ਸਿੰਘ): ਸ਼ਨੀਵਾਰ ਨੂੰ ਆਈ ਕੋਰੋਨਾ ਰਿਪੋਰਟ ਵਿਚ 5 ਔਰਤਾਂ ਸਮੇਤ 9 ਵਿਅਕਤੀ ਪਾਜ਼ੀਟਿਵ ਪਾਏ ਗਏ। ਜਿਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾਕਟਰ ਐਨ.ਕੇ ਅਗਰਵਾਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਚ ਭਾਂਬਰੀ ਦੀ 44 ਸਾਲਾ ਔਰਤ,ਫਿਰੋਜ਼ਪੁਰ ਦੀ 25 ਸਾਲਾਂ ਕੁੜੀ ,ਮਾਡਲ ਕਾਲੋਨੀ ਮੰਡੀ ਗੋਬਿੰਦਗੜ੍ਹ ਦੀ 25 ਸਾਲਾਂ ਕੁੜੀ ,ਸੁੱਖਾ ਸਿੰਘ ਕਾਲੋਨੀ ਮੰਡੀ ਗੋਬਿੰਦਗੜ੍ਹ ਦੀ 35ਸਾਲਾਂ ਮਹਿਲਾ, ਪੁਲਿਸ ਲਾਈਨ ਫਤਿਹਗ਼ੜ ਸਾਹਿਬ ਦੀ 25 ਸਾਲਾਂ ਪੁਲਿਸ ਮੁਲਾਜ਼ਮ, ਵਾਰਡ ਨੰਬਰ 9 ਖਮਾਣੋਂ ਦੀ 24 ਸਾਲਾਂ ਕੁੜੀ ,ਪਿੰਡ ਡਡਿਆਣਾ ਦਾ 32 ਸਾਲਾਂ ਨੌਜਵਾਨ, ਕੁਬਾਹੇੜੀ ਦਾ 50 ਸਾਲਾਂ ਵਿਅਕਤੀ ਅਤੇ ਪਿੰਡ ਡੇਰਾ ਮੀਰ ਮੀਰਾਂ ਦਾ 32 ਸਾਲਾ ਨੌਜਵਾਨ ਸ਼ਾਮਲ ਹੈ ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ ਹੈ। ਉਕਤ ਵਿਅਕਤੀਆਂ ਸਮੇਤ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 271 ਹੋ ਗਈ ਹੈ।