Corona Virus
ਫਤਹਿਗੜ੍ਹ ਸਾਹਿਬ : ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 6

ਫਤਹਿਗੜ੍ਹ ਸਾਹਿਬ, ਰਣਜੋਧ ਸਿੰਘ, 1 ਜੂਨ : ਫਤਹਿਗੜ੍ਹ ਸਾਹਿਬ ਵਿੱਚ ਸੋਮਵਾਰ ਨੂੰ ਖਮਾਣੋਂ ਦੇ ਪਿੰਡ ਪਨੈਚਾਂ ਦੇ ਇੱਕੋ ਪਰਿਵਾਰ ਦੇ 5 ਵਿਅਕਤੀਆਂ ਦੇ ਸੈਂਪਲਪੌਜ਼ਿਟਿਵ ਆਏ ਹਨ। ਜਿਨ੍ਹਾ ਵਿਚ 3 ਮਰਦ ਤੇ।ਦੋ ਔਰਤਾਂ ਸ਼ਾਮਲ ਹਨ। ਜਿਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾਕਟਰ ਐਨਕੇ ਅਗਰਵਾਲ ਨੇ ਦੱਸਿਆ ਕਿਉਕਤ ਪਰਿਵਾਰ ਦੇ 8 ਮੈਂਬਰ ਆਪਣੀ ਰਿਸ਼ਤੇਦਾਰੀ ਵਿਚ ਵਿਆਹ ਵਿੱਚ ਸ਼ਾਮਲ ਹੋਏ ਸਨ ਜੋ 28 ਮਈ ਨੂੰ ਵਾਪਸ ਪਨੈਚਾਂ ਵਾਪਸ ਆਏ ਸਨ, ਜਿੰਨ੍ਹਾ ਦੇ 30 ਮਈ ਨੂੰਸੈਪਲ ਲੈ ਕੇ ਜਾਂਚ ਲਈ ਭੇਜੇ ਸਨ ਜੋ ਪਾਜ਼ੇਟਿਵ ਪਾਏ ਗਏ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਰੈਫਰ ਕਰ ਦਿੱਤਾ ਹੈ ਅਤੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈਕਿ 30 ਮਈ ਨੂੰ ਮੰਡੀ ਗੋਬਿਂਦਗੜ ਦਾ ਦਿੱਲੀ ਤੋਂ ਆਏ ਇੱਕ ਨੌਜਵਾਨ ਦਾ ਟੈਸਟ ਵੀ ਪਾਜ਼ੇਟਿਵ ਪਾਇਆ ਗਿਆ ਸੀ ਜਿਸ ਨਾਲੁ ਹੁਣ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀਗਿਣਤੀ 6 ਹੋ ਗਈ ਹੈ।