Connect with us

Punjab

ਫਤਿਹਗੜ: ਨੌਜਵਾਨਾਂ ਵੱਲੋਂ ਬਾਜ਼ਾਰ ‘ਚ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਔਰਤ ਨੂੰ ਜਖਮੀ

Published

on

1 ਫ਼ਰਵਰੀ 2024: ਅੱਜ ਸ਼ਾਮ ਨੂੰ ਫਤਿਹਗੜ ਚੂੜੀਆਂ ਦੇ ਪੁਰਾਣੇ ਬੱਸ ਸਟੈਂਡ ਤੇ 3-4 ਅੰਪਾਸ਼ਤੇ ਨੌਜਵਾਨਾਂ ਵੱਲੋਂ ਸਰੇਆਮ ਤੇਜ਼ਧਾਰ ਹਥਿਆਰਾਂ ਨਾਲ 45 ਸਾਲਾਂ ਔਰਤ ਨੂੰ ਬਾਜ਼ਾਰ ਵਿਚ ਕੀਤਾ ਗੰਭੀਰ ਰੂਪ ਚ ਜ਼ਖਮੀ ਅਤੇ ਹੋਏ ਫਰਾਰ ਜਖਮੀ ਹਾਲਾਤ ਵਿਚ ਔਰਤ ਨੂੰ ਫਤਹਿਗੜ੍ਹ ਚੂੜੀਆਂ ਦੇ ਖਾਲਸਾ ਕੇਅਰ ਹਸਪਤਾਲ ਕਰਵਾਇਆ ਦਾਖਿਲ ਜਿਥੇ ਡਾਕਟਰਾਂ ਨੇ ਉਸ ਨੂੰ ਅਮ੍ਰਿਤਸਰ ਕੀਤਾ ਰੈਫਰ | ਜਖਮੀ ਔਰਤ ਦੀ ਪਹਿਚਾਣ ਗੁਰਪ੍ਰੀਤ ਕੌਰ ਉਮਰ 45 ਸਾਲ ਫਤਹਿਗੜ੍ਹ ਚੂੜੀਆਂ ਵਜੋਂ ਹੋਈ ਮੋੱਕੇ ਤੇ ਪੁਹੰਚੀ ਪੁਲਿਸ ਜਾਂਚ ਚ ਜੁਟੀ |

ਜਖਮੀ ਗੁਰਪ੍ਰੀਤ ਕੌਰ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਫਤਹਿਗੜ੍ਹ ਚੂੜੀਆਂ ਦੇ ਪੁਰਾਣੇ ਬੱਸ ਸਟੈਂਡ ਭ੍ਰਾਤਵਾਜ ਮੁਨਿਆਰੀ ਦੀ ਦੁਕਾਨ ਤੇ ਕੰਮ ਕਰਦੀ ਹੈ ਐਟ ਰੋਜ਼ਾਨਾ ਦੀ ਤਰਾਂ ਦੁਕਾਨ ਤੋਂ ਸ਼ਾਮ 7 ਵਜੇ ਛੁੱਟੀ ਤੋਂ ਘਰ ਵਾਪਿਸ ਆ ਰਹੀ ਸੀ ਕਿ 3 ਤੋਂ 4 ਅੰਪਾਸ਼ਤੇ ਨੌਜਵਾਨਾਂ ਵਲੋਂ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਜਖਮੀ ਕਰ ਦਿੱਤਾ | ਉਹਨਾਂ ਕਿਹਾ ਉਸਦੀ ਭੈਣ ਦੇ 2 ਬੱਚੇ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ ਦੀ ਗੁਹਾਰ ਲਗਾਈ |