Connect with us

Punjab

ਫਾਜ਼ਿਲਕਾ: ਵਿਆਹ ‘ਚ ਪਹੁੰਚੀ ਲਾੜੇ ਦੀ girlfriend, ਕਰਤਾ ਹੈਰਾਨ ਕਰਨ ਵਾਲਾ ਕੰਮ

Published

on

ਫਾਜ਼ਿਲਕਾ 11ਸਤੰਬਰ 2023:  ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਟਾਹਲੀਵਾਲਾ ‘ਚ ਚੱਲ ਰਹੇ ਵਿਆਹ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਔਰਤ ਆਪਣੇ ਭਰਾਵਾਂ ਨਾਲ ਪਹੁੰਚੀ ਅਤੇ ਲਾੜੇ ਅਤੇ ਹੋਰ ਲੋਕਾਂ ਦੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਲਾੜਾ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਵਿਆਹ ‘ਚ ਆਏ ਲੋਕਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ।

ਵਿਚੋਲੇ ਨੇ ਧੋਖਾ ਦਿੱਤਾ

ਜਾਣਕਾਰੀ ਅਨੁਸਾਰ ਜਿਸ ਲੜਕੀ ਨਾਲ ਲਾੜਾ ਤੀਜੀ ਵਾਰ ਵਿਆਹ ਕਰਵਾਉਣ ਜਾ ਰਿਹਾ ਸੀ, ਵਿਚੋਲੇ ਨੇ ਉਸ ਨਾਲ ਧੋਖਾਦੇਹੀ ਕਰਦਿਆਂ ਕਿਹਾ ਕਿ ਲੜਕਾ ਅਣਵਿਆਹਿਆ ਹੈ। ਜਦੋਂ ਕਿ ਉਹ ਪਹਿਲਾਂ ਵੀ ਤਿੰਨ ਵਾਰ ਵਿਆਹ ਕਰਵਾ ਚੁੱਕਾ ਹੈ। ਲੜਕੀ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਨਾਲ ਧੋਖਾ ਹੋਇਆ ਹੈ। ਅੱਜ ਉਸ ਦੀ ਧੀ ਦੀ ਬਾਰਾਤ ਆਈ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਨਾਲ ਠੱਗੀ ਹੋ ਰਹੀ ਹੈ।

ਵਿਆਹ ਲਈ ਬੱਕਰੀਆਂ ਵੇਚੀਆਂ ਗਈਆਂ

ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦੇ ਵਿਆਹ ਲਈ ਆਪਣੀਆਂ 20 ਬੱਕਰੀਆਂ ਵੇਚ ਦਿੱਤੀਆਂ ਸਨ ਅਤੇ ਉਸ ਦੀਆਂ ਚਾਰ ਧੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਾਰਾਤ ਲਾਧੂਕਾ ਮੰਡੀ ਤੋਂ ਆਈ ਸੀ। ਦੱਸ ਦੇਈਏ ਕਿ ਵਿਆਹ ਵਿੱਚ ਕੁੱਲ ਤਿੰਨ ਪਾਰਟੀਆਂ ਨੇ ਇੱਕ ਦੂਜੇ ਦੇ ਖਿਲਾਫ ਹੰਗਾਮਾ ਕੀਤਾ। ਇਸ ਦੌਰਾਨ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਅਤੇ ਤਿੰਨੋਂ ਧਿਰਾਂ ਵੱਲੋਂ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।