Punjab
ਫਾਜ਼ਿਲਕਾ ‘ਚ ਬੀਐਸਐਫ ਦੇ 2 ਜਵਾਨਾਂ ਸਮੇਤ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ

ਫਾਜ਼ਿਲਕਾ, 19 ਜੁਲਾਈ : ਕੋਰੋਨਾ ਦਾ ਕਹਿਰ ਪੂਰੇ ਪੰਜਾਬ ਦੇ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ ਜਿਸਦੇ ਕਾਰਨ ਹੁਣ ਤੱਕ ਕਈ ਲੋਕ ਜੰਗ ਹਰ ਗਏ ਅਤੇ ਹਜ਼ਾਰਾਂ ਹੀ ਲੋਕ ਅਜੇ ਵੀ ਜੇਰੇ ਇਲਾਜ ਹਨ। ਕੋਰੋਨਾ ਨੇ ਆਪਣੀ ਲਪੇਟ ਵਿਚ ਬੀਐਸਐਫ ਦੇ ਜਵਾਨਾਂ ਨੂੰ ਵੀ ਲਾਇ ਲਿਆ ਹੈ। ਦੱਸ ਦਈਏ ਕਿ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਜਾਰੀ ਸੂਚਨਾ ਅਨੁਸਾਰ 2 ਬੀ ਐੱਸ ਐੱਫ ਦੇ ਜਵਾਨ ਅਤੇ ਪਹਿਲੇ ਤੋਂ ਵਾਇਰਸ ਪੀੜਤ ਲੋਕਾਂ ਦੇ ਸੰਪਰਕ ਵਿੱਚ ਆਏ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਇਹਨਾਂ ਜਵਾਨਾਂ ਦੀ ਉਮਰ 30 ਸਾਲ ਅਤੇ 48 ਸਾਲ ਹੈ । 26 ਸਾਲ ਦੇ ਵਿਜੇ ਕਲੌਨੀ ਫਾਜ਼ਿਲਕਾ ਨਾਲ ਸਬੰਧਤ ਵਿਅਕਤੀ ਪਾਜ਼ਿਟਿਵ ਆਇਆ ਹੈ ਪਰ ਇਸ ਦੀ ਟਰੈਵਲਿੰਗ ਹਿਸਟਰੀ ਨਹੀਂ ਹੈ ।
ਇੱਕ ਔਰਤ ਅਤੇ ਮਰਦ ਪਿੰਡ ਡੱਬਵਾਲ ਕਲਾਂ ਨਾਲ ਸਬੰਧਤ ਵੀ ਕੋਰੋਨਾ ਵਾਇਰਸ ਪੀੜਤ ਪਾਏ ਗਏ ਹਨ ।