Connect with us

WORLD

FBI ਡਾਇਰੈਕਟਰ ਕ੍ਰਿਸਟੋਫਰ ਰੇਅ ਭਾਰਤ ਦੌਰੇ ‘ਤੇ

Published

on

13 ਦਸੰਬਰ 2023:  ਅਮਰੀਕਾ ਵੱਲੋਂ ਖਾਲਿਸਤਾਨੀ ਅੱਤਵਾਦੀ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਰਮਿਆਨ ਐਫਬੀਆਈ ਮੁਖੀ ਭਾਰਤ ਦੌਰੇ ‘ਤੇ ਹਨ| ਬੀਤੇ ਦਿਨ ਅਮਰੀਕਾ ਦੀ ਜਾਂਚ ਏਜੰਸੀ ਐਫਬੀਆਈ ਦੇ ਮੁਖੀ ਕ੍ਰਿਸਟੋਫਰ ਰੇਅ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਸਮੇਤ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ| ਇਸ ਦੌਰਾਨ ਕ੍ਰਿਸਟੋਫਰ ਨੇ ਕਿਹਾ ਕਿ ਐਫਬੀਆਈ ਇਸ ਸਾਲ 19 ਮਾਰਚ ਅਤੇ 2 ਜੁਲਾਈ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ‘ਤੇ ਹੋਏ ਹਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ| ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਜਲਦੀ ਹੀ ਕੋਈ ਵੱਡੀ ਜਾਣਕਾਰੀ ਮਿਲ ਸਕਦੀ ਹੈ| ਦੱਸ ਦਈਏ ਕਿ 2 ਜੁਲਾਈ ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਕੌਂਸਲੇਟ ‘ਤੇ ਹਮਲਾ ਕੀਤਾ ਸੀ| ਇਸ ਤੋਂ ਪਹਿਲਾਂ 19 ਮਾਰਚ ਨੂੰ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ‘ਤੇ ਹਮਲਾ ਕਰਕੇ ਨੁਕਸਾਨ ਪਹੁੰਚਾਇਆ ਸੀ| ਇਸ ਸਬੰਧੀ NIA ਨੇ ਅਮਰੀਕਾ ਨੂੰ ਸਬੂਤ ਸੌਂਪੇ ਸੀ,ਇਸ ਤੋਂ ਬਾਅਦ NIA ਦੀ ਟੀਮ ਅਮਰੀਕਾ ਗਈ ਸੀ|