Connect with us

Punjab

ਦੀਨਾਨਗਰ ਦੇ ਇਲਾਕੇ ‘ਚ ਦਿਸਿਆ ਡਰੋਨ,ਲੋਕਾਂ ਵਿੱਚ ਡਰ ਦਾ ਮਾਹੌਲ

ਦੀਨਾਨਗਰ ਦੇ ਪਿੰਡ ਜਾਗੋਚੱਕ ‘ਚ ਦਿਸਿਆ ਡਰੋਨ

Published

on

ਗੁਰਦਾਸਪੁਰ ‘ਚ ਦੇਖਿਆ ਗਿਆ ਡਰੋਨ
ਪਿੰਡ ਵਾਸੀਆਂ ‘ਚ ਸਹਿਮ ਦਾ ਮਾਹੌਲ
ਦੀਨਾਨਗਰ ਦੇ ਪਿੰਡ ਜਾਗੋਚੱਕ ‘ਚ ਦਿਸਿਆ ਡਰੋਨ 
ਗੁਰਦਸਪੁਰ ਪੁਲਿਸ ਹੋਈ ਮੁਸਤੈਦ 
SSP ਨੇ ਲਿਆ ਮੌਕੇ ਦਾ ਜਾਇਜ਼ਾ   

ਗੁਰਦਾਸਪੁਰ,14 ਸਤੰਬਰ : ਗੁਰਦਾਸਪੁਰ ਸਰਹੱਦੀ ਇਲਾਕਾ ਹੈ,ਜਿਸ ਕਰਕੇ ਇੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ,ਅੱਤਵਾਦੀਆਂ ਦੀ ਫਾਇਰਿੰਗ ਅਤੇ ਨਸ਼ਾ-ਹਥਿਆਰ ਤਸਕਰੀ ਦੇ ਮਾਮਲੇ ਗੁਰਦਾਸਪੁਰ ਦੇ ਇਲਾਕੇ ਵਿੱਚ ਸਾਹਮਣੇ ਆਉਂਦੇ ਹੀ ਰਹਿੰਦੇ ਹਨ। 
ਅੱਜ ਗੁਰਦਾਸਪੁਰ ਦੇ ਦੀਨਾਨਗਰ ਨਾਲ ਲੱਗਦੇ ਪਿੰਡ ਜਾਗੋਚੱਕ ਵਿੱਚ ਇੱਕ ਡਰੋਨ ਦੇਖਿਆ ਗਿਆ,ਜਿਸਦੇ ਬਾਅਦ ਲੋਕਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਹੈ,ਇਸ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਸਤਰਕ ਹੋ ਗਈ ਹੈ,ਐੱਸ ਐੱਸ ਪੀ ਨੇ ਆ ਕੇ ਸਥਿਤੀ ਦਾ  ਜਾਇਜਾ ਵੀ ਲਿਆ। 
ਹਾਲਾਕਿ ਸਰਕਾਰ ਵੱਲੋਂ ਡਰੋਨ ਤੇ ਪਾਬੰਦੀ ਲਗਾਈ ਹੈ,ਫਿਰ ਡਰੋਨ ਦਾ ਦਿਸਣਾ ਇੱਕ ਖ਼ਤਰੇ ਦੀ ਘੰਟੀ ਹੋ ਸਕਦੀ ਹੈ। ਦੂਜਾ ਦੀਨਾਨਗਰ ਇਲਾਕੇ ਵਿੱਚ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ।ਗੁਰਦਾਸਪੁਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।