Connect with us

India

ਬਾਦਲ ਦੇ ਲਾਏ DGP ‘ਤੇ ਹੋਇਆ ਪਰਚਾ ਦਰਜ਼

Published

on

ਚੰਡੀਗੜ੍ਹ, 9 ਜੁਲਾਈ : ਪੰਜਾਬ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ‘ਚ ਮਾਈਨਿੰਗ ਇੱਕ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ, ਜਿੱਥੇ ਕਈ ਵਜ਼ੀਰਾਂ ‘ਤੇ ਮਾਈਨਿੰਗ ਕਰਵਾਉਣ ਦੇ ਦੋਸ਼ ਲਗ ਰਹੇ ਹਨ, ਉਥੇ ਹੀ ਕਈ IPS ਅਧਿਕਾਰੀਆਂ ਦਾ ਨਾਮ ਵੀ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ। ਇਸੇ ਲੜੀ ਵਿੱਚ ਇੱਕ ਸਾਬਕਾ DGP ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਮੋਹਾਲੀ ਪੁਲਿਸ ਵੱਲੋਂ ਅਕਾਲੀ ਬਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ DGP ਰਹੇ ਪਰਮਦੀਪ ਸਿੰਘ ਗਿੱਲ ਨੂੰ ਲੈਕੇ ਮਾਈਨਿੰਗ ਤੇ ਪਰਚਾ ਦਰਜ਼ ਹੋਇਆ ਹੈ।

ਦੱਸ ਦਈਏ ਕਿ ਗਿੱਲ ਜਦੋ DGP ਹੁੰਦੇ ਸੀ ਤਾਂ ਕੁਰਾਲੀ ਇਲਾਕੇ ਵਿੱਚ ਜ਼ਮੀਨ ਕਮਜਾਉਂ ਨੂੰ ਲੈਕੇ ਵੀ ਉਹਨਾਂ ਦਾ ਨਾਮ ਸੁਰੱਖਿਆ ਵਿੱਚ ਆਇਆ ਸੀ। ਮਾਈਨਿੰਗ ਦਾ ਜਿਹੜਾ ਪਰਚਾ ਗਿੱਲ ਤੇ ਦਰਜ਼ ਕੀਤਾ ਗਿਆ ਹੈ ਉਸ ਵਿੱਚ 4 ਦਰਜ਼ਨ ਦੇ ਕਰੀਬ ਦੋਸ਼ੀ ਹੋਰ ਵੀ ਹਨ। ਜਿਕਰਯੋਗ ਹੈ ਕਿ ਸੇਵਾ ਮੁਖੀ ਤੋਂ ਬਾਅਦ ਪਰਮਦੀਪ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਮੋਗੇ ਤੋਂ ਵਿਧਾਨ ਸਭਾ ਦੀ ਚੌਣ ਵੀ ਲੜੀ ਤੇ ਹਾਰ ਵੀ ਗਏ ਸਨ।