Connect with us

Punjab

ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਭਾਜਪਾ ‘ਤੇ ਸਾਧੇ ਨਿਸ਼ਾਨੇ

Published

on

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੀਬੀਆਈ ਵੱਲੋਂ ਕੀਤੀ ਗ੍ਰਿਫ਼ਤਾਰੀ ਸਬੰਧੀ ਬੋਲਦਿਆ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਅਨਐਲਾਨੀ ਐਮਰਜੈਂਸੀ ਲਗਾ ਕੇ ਰੱਖ ਦਿੱਤੀ ਹੈ, ਜਿਸ ਤਹਿਤ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਖਜ਼ਾਨਾ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਮੋਦੀ ਸਰਕਾਰ ਨੂੰ ਕੇਵਲ ਆਮ ਆਦਮੀ ਪਾਰਟੀ ਤੋਂ ਹੀ ਖਤਰਾ ਦਿਖ ਰਿਹਾ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਖਜ਼ਾਨਾ ਮੰਤਰੀ ਨੇ ਕਿਹਾ ਕਿ ਬੀਜੇਪੀ ਸਰਕਾਰ ਵੱਲੋਂ ਦੇਸ਼ ਵਿੱਚ ਸੰਵਿਧਾਨ ਨੂੰ ਤੋੜਿਆ, ਮਰੋੜਿਆ ਤੇ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਖਜ਼ਾਨਾ ਮੰਤਰੀ ਨੇ ਕਿਹਾ ਕਿ ਜੀਐਸਟੀ ਦੀ ਆੜ ਵਿੱਚ ਵਿੱਚ ਹੋ ਰਹੇ ਵੱਡੇ ਘਪਲਿਆਂ ਤੇ ਨੱਥ ਪਾਉਣ ਲਈ ਜੀਐਸਟੀ ਦੀ ਨਵੀਂ ਹੋਣ ਵਾਲੀ ਰਜਿਸਟਰੇਸ਼ਨ ਨੂੰ ਆਧਾਰ ਕਾਰਡ ਨਾਲ ਜੋੜ ਕੇ ਫਿਜੀਕਲ ਵੈਰੀਫਿਕੇਸ਼ਨ ਨਾਲ ਕੀਤੇ ਜਾਣ ਨਾਲ ਆਉਣ ਵਾਲੇ ਸਮੇਂ ਵਿੱਚ ਫਰਾੜ ਅਤੇ ਹੋਰ ਵੱਡੀਆਂ ਘਟਨਾਵਾਂ ਨੂੰ ਠੱਲ ਪੈ ਸਕੇਗੀ ਤੇ ਇਸ ਸਮੇਤ ਹੋਰ ਕੇਂਦਰ ਸਰਕਾਰ ਅਤੇ ਜੀਐਸਟੀ ਕੌਂਸਲ ਵਿੱਚ ਸੁਧਾਰ ਰੱਖੇ ਗਏ ਸਨ, ਜਿਨਾਂ ਨੂੰ ਸਰਕਾਰ ਵੱਲੋਂ ਮੰਨਿਆ ਵੀ ਗਿਆ ਹੈ।

ਖਜਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਦੇ ਤਹਿਤ ਵੱਡੀ ਗਿਣਤੀ ਵਿੱਚ ਜੀਐਸਟੀ ਟੈਕਸ ਦਾਤਾਵਾਂ ਨੂੰ ਲਾਭ ਹੋਇਆ ਹੈ, ਕਿਉਂਕਿ ਇਕ ਲੱਖ ਤੋਂ ਘੱਟ ਜੀਐਸਟੀ ਦੇ ਡਿਫਾਲਟਰ ਹੋ ਚੁੱਕੇ ਕਰੀਬ 54 ਹਜ਼ਾਰ ਕਰਦਾਤਾਵਾਂ ਨੇ ਇਸ ਦਾ ਲਾਭ ਲਿਆ ਹੈ ਤੇ ਸਰਕਾਰ ਨੂੰ 90 ਕਰੋੜ ਰੁਪਏ ਤੱਕ ਦਾ ਮਾਲੀਆ ਇਕੱਠਾ ਹੋਇਆ ਹੈ ਤੇ ਕਰਦਤਾਵਾ ਨੂੰ 250 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਖਜ਼ਾਨਾ ਮੰਤਰੀ ਨੇ ਕਿਹਾ ਕਿ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਆਖਰੀ ਮਿਤੀ 30 ਜੁਲਾਈ ਤੱਕ ਅਪਲਾਈ ਕਰਕੇ ਲਾਭ ਲਿਆ ਜਾ ਸਕਦਾ ਹੈ।