Business
ਜਾਣੋ ਕਿਨ੍ਹਾਂ ਸ਼ਹਿਰਾਂ ‘ਚ ਸੋਨਾ 10,000 ਤੋਂ ਵੱਧ ਸਸਤਾ

ਦੇਸ਼ ਦੇ ਕੁਝ ਸ਼ਹਿਰਾਂ ‘ਚ 22 ਕੈਰਟ ਸੋਨੇ ਦੀ ਕੀਮਤ ਇਸ ਦੇ ਉੱਚ ਪੱਧਰੀ ਨਾਲੋਂ 10,000 ਰੁਪਏ ਸਸਤੀ ਹੈ। ਵੈੱਬਸਾਈਟ ਅਨੁਸਾਰ ਇੱਕ ਪਾਸੇ ਦਿੱਲੀ, ਲਖਨਊ, ਮੁੰਬਈ, ਕੋਲਕਾਤਾ, ਪਟਨਾ, ਜੈਪੁਰ ‘ਚ ਪ੍ਰਤੀ 22 ਗ੍ਰਾਮ ਸੋਨੇ ਦੀ ਕੀਮਤ 46,000 ਤੋਂ ਵੱਧ ਹੈ, ਜਦਕਿ ਹੈਦਰਾਬਾਦ, ਬੰਗਲੁਰੂ, ਭੁਵਨੇਸ਼ਵਰ, ਵਿਸ਼ਾਖਾਪਟਨਮ, ਕੇਰਲ, ਮੰਗਲੌਰ, ਵਿਜੇਵਾੜਾ ਤੇ ਮੈਸੂਰ ‘ਚ ਇਹ ਕੀਮਤ 45,000 ਹੈ। ਬੁਲੀਅੰਸ ਮੁਤਾਬਕ ਹੁਣ ਮਾਰਕੀਟ ‘ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ‘ਚ ਸੋਨੇ ਦੀ ਕੀਮਤ ਵੀ ਮਜ਼ਬੂਤ ਹੋਵੇਗੀ।ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੀਵਾਲੀ ਤਕ ਸੋਨੇ ਦੀ ਕੀਮਤ 6000-7000 ਪ੍ਰਤੀ 10 ਗ੍ਰਾਮ ਵਧੇਗੀ। ਅਜਿਹੀ ਸਥਿਤੀ ‘ਚ ਜੇ ਨਿਵੇਸ਼ਕ ਜਾਂ ਖਰੀਦਦਾਰ ਵਿਆਹ ਲਈ ਸੋਨਾ ਖਰੀਦਣ ਤੋਂ ਖੁੰਝ ਗਏ ਤਾਂ ਉਨ੍ਹਾਂ ਨੂੰ ਬਾਅਦ ‘ਚ ਘਾਟਾ ਸਹਿਣਾ ਪੈ ਸਕਦਾ ਹੈ।