Connect with us

Entertainment

ਜਾਣੋ ਪ੍ਰਤਿਊਸ਼ਾ ਬੈਨਰਜੀ ਦੇ ਪ੍ਰੇਮੀ ਰਾਹੁਲ ਰਾਜ ਨੇ ਉਸਦੀ ਦੀ ਮੌਤ ਦੇ ਪਿੱਛੇ ਦੀ ਦੱਸੀ ਵਜ੍ਹਾਂ

Published

on

pratyusha banerjee

ਪ੍ਰਤਿਊਸ਼ਾ ਬੈਨਰਜੀ ਜੋ ਕਿ ਟੀਵੀ ਅਦਾਕਾਰ ਰਹਿ ਚੁੱਕੀ ਹੈ ਉਸਨੇ 5 ਸਾਲ ਪਹਿਲੇ ਸੁਸਾਇਡ ਕਰ ਲਈ ਸੀ। ਮੌਤ ਦੇ 5 ਸਾਲ ਬਾਅਦ ਵੀ ਉਸ ਦੀ ਮੌਤ ਦਾ ਕਿਸਾ ਖਤਮ ਨਹੀਂ ਹੋ ਰਿਹਾ ਹੈ। ਪਿਛਲੇ ਦਿਨੀਂ ਵਿਕਾਸ ਗੁਪਤਾ ਵੱਲੋਂ ਕੀਤੇ ਸਨਸਨੀਖੇਜ਼ ਖੁਲਾਸੇ ‘ਤੇ ਰੌਲਾ ਪੈਣਾ ਅਜੇ ਬੰਦ ਨਹੀਂ ਹੋਇਆ ਸੀ ਕਿ ਹੁਣ ਅਦਾਕਾਰਾ ਦੇ ਬੁਆਏਫਰੈਂਡ ਨੇ ਇਕ ਵਾਰ ਫਿਰ ਇਹ ਕਹਿ ਕੇ ਧਮਾਕਾ ਕੀਤਾ ਹੈ ਕਿ ਉਹ ਜਾਣਦੇ ਹਨ ਕਿ ਪ੍ਰਤਿਊਸ਼ਾ ਦਾ ਕਾਤਲ ਕੌਣ ਹੈ। ਦੱਸ ਦੇਈਏ ਕਿ ਪ੍ਰਤਿਊਸ਼ਾ ਦੇ ਬੁਆਏਫਰੈਂਡ ਰਾਹੁਲ ਰਾਜ ‘ਤੇ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ, ਨਾਲ ਹੀ ਉਸ ਉੱਪਰ ਕੇਸ ਵੀ ਚੱਲ ਰਿਹਾ ਹੈ। ਸਸਪਾਟਬੁਆਏ ਦੀ ਰਿਪੋਰਟ ਮੁਤਾਬਿਕ ਰਾਹੁਲ ਰਾਜ ਨੇ ਕਿਹਾ, ‘ਕੋਵਿਡ ਕਾਰਨ ਇਹ ਕੇਸ ਕਾਫੀ ਲੰਬਾ ਚਲਾ ਗਿਆ ਹੈ।

ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਅਦਾਲਤ ਮੈਨੂੰ ਕਲੀਨ ਚਿੱਟ ਦੇਵੇਗੀ। ਮੈਂ ਅਪਰਾਧੀ ਨਹੀਂ ਹਾਂ। ਮੈਂ ਪ੍ਰਤਿਊਸ਼ਾ ਨੂੰ ਨਹੀਂ ਮਾਰਿਆ ਬਲਕਿ ਉਸ ਦੇ ਮਾਤਾ-ਪਿਤਾ ਦੇ ਲਾਲਚ ਨੇ ਮਾਰਿਆ ਹੈ। ਉਹ ਉਨ੍ਹਾਂ ਦੀਆਂ ਨਾ ਖ਼ਤਮ ਹੋਣ ਵਾਲੀਆਂ ਮੰਗਾਂ ਪੂਰੀਆਂ ਨਹੀਂ ਕਰ ਪਾ ਰਹੀ ਸੀ। ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਨਾ ਕਿ ਜਾਨ ਲੈਣ ਦੀ।’ ਰਾਹੁਲ ਨੇ ਇੰਟਰਵਿਊ ‘ਚ ਕਿਹਾ, ‘ਮੈਂ ਉਸ ਦਿਨ ਨੂੰ ਕਦੀ ਭੁੱਲ ਨਹੀਂ ਸਕਦਾ। ਇਹ ਮੇਰੀ ਆਤਮਾ, ਦਿਲ ਤੇ ਦਿਮਾਗ਼ ‘ਤੇ ਛਪ ਗਿਆ ਹੈ ਤੇ ਜਿਸ ਤਰ੍ਹਾਂ ਨਾਲ ਪ੍ਰਤਿਊਸ਼ਾ ਦੇ ਸੋ-ਕਾਲਡ ਦੋਸਤ ਵਿਕਾਸ ਗੁਪਤਾ ਤੇ ਕਾਮਿਆ ਪੰਜਾਬੀ ਉਸ ਦੀ ਮੌਤ ਦਾ ਦੋਸ਼ ਮੇਰੇ ਉੱਪਰ ਮੜ੍ਹ ਰਹੇ ਹਨ, ਉਨ੍ਹਾਂ ਨੇ ਭਗਵਾਨ ਨੂੰ ਜਵਾਬ ਦੇਣਾ ਹੈ। ਉਨ੍ਹਾਂ ਨੂੰ ਵੀ ਪਤਾ ਹੈ ਕਿ ਮੈਂ ਗੁਨਾਹਗਾਰ ਨਹੀਂ ਹਾਂ।

ਉਹ ਇਹ ਸਭ ਪਬਲੀਸਿਟੀ ਲਈ ਕਰ ਰਹੇ ਹਨ। ਉਨ੍ਹਾਂ ਬਿਨਾਂ ਸਬੂਤ ਦੇ ਮੇਰਾ ਅਕਸ ਖਰਾਬ ਕੀਤਾ ਹੈ। ਪ੍ਰਤਿਊਸ਼ਾ ਨੇ ਆਖਰੀ ਕਾਲ ਮੈਨੂੰ ਕੀਤੀ ਸੀ ਤਾਂ ਇਸ ਨਾਲ ਮੈਂ ਗੁਨਾਹਗਾਰ ਨਹੀਂ ਹੋ ਜਾਂਦਾ। ਉਸ ਨੇ ਕਦੀ ਮੇਰੇ ਉੱਪਰ ਕੋਈ ਇਲਜ਼ਾਮ ਨਹੀਂ ਲਗਾਇਆ। ਉਸ ਦਾ ਸਾਰਾ ਦੁੱਖ ਤੇ ਗੁੱਸਾ ਉਸ ਦੇ ਮਾਪਿਆਂ ਦੀ ਵਜ੍ਹਾ ਨਾਲ ਸੀ। ਇੱਥੋਂ ਤਕ ਕਿ ਮੈਨੂੰ ਬੇਲ ਵੀ ਉਸ ਲਾਸਟ ਕਾਲ ਦੀ ਵਜ੍ਹਾ ਨਾਲ ਹੀ ਮਿਲੀ।’