News
ਜਾਣੋ ਕਿਹੜੇ 3 ਖਿਡਾਰੀ ਜ਼ਖਮੀ ਖਿਡਾਰੀਆਂ ਦੀ ਥਾਂ ‘ਤੇ ਜਾਣਗੇ ਇੰਗਲੈਂਡ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਗਲੈਂਡ ਦੌਰੇ ‘ਚ ਵਿਰਾਟ ਕੋਹਲੀ ਦੀ ਮਦਦ ਲਈ ਜ਼ਖ਼ਮੀ ਖਿਡਾਰੀਆਂ ਦੀ ਥਾਂ ਦੂਜੇ ਖਿਡਾਰੀਆਂ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ। ਵੀਰਵਾਰ ਨੂੰ ਹੀ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ ਲੱਗੇ ਸੀ। ਜਦੋਂ ਆਵੇਸ਼ ਖਾਨ ਤੇ ਵਾਸ਼ਿੰਗਟਨ ਸੁੰਦਰ ਜ਼ਖ਼ਮੀ ਹੋ ਕੇ ਪੰਜ ਟੈਸਟ ਮੈਟਾਂ ਦੀ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਸੀ ਤੇ ਉਦੋਂ ਤੋਂ ਇਹ ਚਰਚਾ ਚਲ ਰਹੀ ਸੀ ਕਿ ਭਾਰਤੀ ਬੋਰਡ ਕਿਸ ਨੂੰ ਇੰਗਲੈਂਡ ‘ਚ ਜ਼ਖ਼ਮੀ ਖਿਡਾਰੀਆਂ ਦੀ ਥਾਂ ਭੇਜੇਗਾ। ਇਸ ਤੋਂ ਪਹਿਲਾਂ ਜਦੋਂ ਸ਼ੁੱਭਮਨ ਗਿੱਲ ਦੇ ਜ਼ਖ਼ਮੀ ਹੋਣ ‘ਤੇ ਟੀਮ ਮੈਨੇਜਮੈਂਟ ਨੇ ਪ੍ਰਿਥਵੀ ਝਾਅ ਨੂੰ ਭੇਜਣ ਦੀ ਮੰਗ ਕੀਤੀ ਸੀ ਤਾਂ ਇਸ ਮੰਗ ਨੂੰ ਅਣਸੁਣਿਆ ਕਰ ਦਿੱਤਾ ਗਿਆ ਸੀ ਪਰ ਹੁਣ ਹਾਲਾਤ ਬਦਲੇ ਹੋਏ ਤੇ ਬੀਸੀਸੀਆਈ ਵੀ ਇਸ ਸਥਿਤੀ ਨੂੰ ਮਨਜ਼ੂਰ ਕਰ ਰਿਹਾ ਹੈ। ਹੁਣ ਬੀਸੀਸੀਆਈ ਇਕ ਆਲਰਾਊਂਡਰ, ਬੱਲੇਬਾਜ਼ ਤੇ ਗੇਂਦਬਾਜ਼ ਨੂੰ ਇਗਲੈਂਡ ਭੇਜਣ ‘ਤੇ ਵਿਚਾਰ ਕਰ ਰਿਹਾ ਹੈ। ਬੋਰਡ ਦੇ ਇਕ ਅਧਿਕਾਰੀ ਨੇ ਇਕ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੰਗਲੈਂਡ ਭੇਜਣ ਦਾ ਫੈਸਲਾ ਇਕ ਸਮਝ ‘ਚ ਆਉਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਜਦੋਂ ਗਿੱਲ ਜ਼ਖਮੀ ਹੋ ਗਏ ਸੀ ਤਾਂ ਸਾਡਾ ਮੰਨਣਾ ਸੀ ਕਿ ਉੱਥੇ ਕੇਐਲ ਰਾਹੁਲ, ਅਭਿਮਨਿਊ ਈਸ਼ਰਨ ਉੱਥੇ ਮੌਜੂਦ ਸੀ ਪਰ ਹੁਣ ਆਲਰਾਊਂਡਰ ਤੇ ਨੌਜਵਾਨ ਉਭਰਦਾ ਗੇਂਦਬਾਜ਼ ਬਾਹਰ ਹੋ ਗਿਆ ਹੈ।