Connect with us

Politics

ਅਨਿਲ ਜੋਸ਼ੀ ਨੇ ਜਾਣੋ ਕਿਉਂ ਮੰਗਿਆ ਪਾਰਟੀ ਪ੍ਰਧਾਨ ਦਾ ਅਸਤੀਫਾ

Published

on

anil joshi

ਬੀਜੇਪੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਮਗਰੋਂ ਪਾਰਟੀ ਅੰਦਰ ਕਲੇਸ਼ ਵਧ ਗਿਆ ਹੈ। ਜੋਸ਼ੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਆੜੇ ਹੱਥੀਂ ਲੈਂਦਿਆ ਅਸ਼ਵਨੀ ਸ਼ਰਮਾ ਕੋਲੋਂ ਹੀ ਅਸਤੀਫਾ ਮੰਗਿਆ ਹੈ। ਜੋਸ਼ੀ ਨੇ ਕਿਹਾ ਕਿ ਮੈਂ ਪੰਜਾਬ ਦੇ ਹਾਲਾਤ ਦੇ ਮੱਦੇਨਜਰ ਹੀ ਗੱਲ ਕੀਤੀ ਸੀ। ਪੰਜਾਬ ਦੀ ਲੀਡਰਸ਼ਿਪ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਪੰਜਾਬ ਦੀਆਂ ਭਾਵਨਾਵਾਂ ਕੇਂਦਰੀ ਲੀਡਰਸ਼ਿਪ ਤਕ ਪਹੁੰਚਾਉਣ ‘ਚ ਫੇਲ੍ਹ ਰਹੀ ਹੈ। ਅਨਿਲ ਜੋਸ਼ੀ ਨੇ ਕਿਹਾ ਕਿ ਉਹ ਪੰਜਾਬ ਦੀ ਲੀਡਰਸ਼ਿਪ ਨੂੰ ਨੋਟਿਸ ਦਾ ਜਵਾਬ ਦੇਣਗੇ ਤੇ ਆਪਣੇ ਜਵਾਬ ‘ਚ ਇਨ੍ਹਾਂ ਨੂੰ ਸਵਾਲ ਪੁੱਛਣਗੇ ਕਿ ਕੀ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕਰਨਾ ਅਨੁਸ਼ਾਸ਼ਨਹੀਣਤਾ ਹੈ। ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਕੀਤੀ ਹੈ। ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਭਾਜਪਾ ਦੀ ਬਿਹਤਰੀ ਗੱਲ ਕੀਤੀ ਹੈ ਤੇ ਕਦੇ ਵੀ ਪ੍ਰਧਾਨ ਮੰਤਰੀ, ਖੇਤੀ ਕਾਨੂੰਨਾਂ ਖਿਲਾਫ ਗੱਲ ਨਹੀਂ ਕੀਤੀ ਸੀ। ਜੋਸ਼ੀ ਨੇ ਕਿਹਾ ਜਿਹੜੇ ਲੋਕ ਉਨ੍ਹਾਂ ਨੂੰ ਨੋਟਿਸ ਭੇਜ ਰਹੇ ਹਨ, ਉਨ੍ਹਾਂ ਨੇ ਕਦੇ ਬੂਥ ਤਕ ਨਹੀਂ ਜਿੱਤਿਆ ਜਦਕਿ ਉਹ ਪਿਛਲੇ 37 ਸਾਲਾਂ ਤੋਂ ਪਾਰਟੀ ਲਈ ਦਿਨ-ਰਾਤ ਇਕ ਕਰਦੇ ਆਏ ਹਨ।

ਜੋਸ਼ੀ ਨੇ ਕਿਹਾ ਉਨ੍ਹਾਂ ਖਿਲਾਫ ਅੱਜ ਤੋਂ ਹੀ ਨਹੀਂ ਬੜੇ ਲੰਬੇ ਚਿਰ ਤੋਂ ਸਾਜਿਸ਼ਾਂ ਹੋ ਰਹੀਆਂ ਹਨ। ਜੋਸ਼ੀ ਨੇ ਕਿਹਾ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹਨ ਤੇ ਭਵਿੱਖ ‘ਚ ਉਹੀ ਫੈਸਲਾ ਲੈਣਗੇ, ਜੋ ਲੋਕਾਂ ਨੂੰ ਮਨਜੂਰ ਹੋਵੇਗਾ। ਜੋਸ਼ੀ ਨੇ ਅੰਮ੍ਰਿਤਸਰ ਦੇ ਭਾਜਪਾ ਆਗੂਆਂ ਵੱਲੋਂ ਉਨ੍ਹਾਂ ਦੇ ਹਲਕੇ ‘ਚ ਹੋ ਰਹੀ ਦਖਲਅੰਦਾਜੀ ‘ਤੇ ਕਿਹਾ ਕਿ ਇਹ ਹਰੇਕ ਦਾ ਅਧਿਕਾਰ ਹੈ ਪਰ ਲੋਕ ਉਸ ਦੇ ਨਾਲ ਖੜਨਗੇ, ਜੋ ਲੋਕਾਂ ਨਾਲ ਖੜ੍ਹੇਗਾ।