Connect with us

Punjab

ਪੰਜਾਬੀ ਗਾਇਕ ਸਿੰਗਾ ਸਣੇ 5 ਲੋਕਾਂ ‘ਤੇ FIR, ‘Still alive’ ਗੀਤ ‘ਚ ਅਸ਼ਲੀਲਤਾ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼

Published

on

11ਅਗਸਤ 2023: ਕਪੂਰਥਲਾ ‘ਚ ਅਸ਼ਲੀਲਤਾ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਦੋਸ਼ ‘ਚ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਸਣੇ 5 ਲੋਕਾਂ ‘ਤੇ ਐੱਫ.ਆਈ.ਆਰ. ਦਰਜ਼ ਕੀਤੀ ਗਈ ਹੈ| ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਭੀਮ ਰਾਓ ਯੁਵਾ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ।

ਫੋਰਸ ਦੇ ਮੈਂਬਰਾਂ ਨੇ ਐਸਐਸਪੀ ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਾਸੀ ਪਿੰਡ ਜਗਨੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਹਥਿਆਰਾਂ ਵਾਲੇ ਗੀਤਾਂ ਦਾ ਪ੍ਰਚਾਰ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਗੀਤ ਵਿੱਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਹੈ
ਹੁਣ ਸਿੰਗਾ ਦਾ ਨਵਾਂ ਗੀਤ ਸਟਿਲ ਲਾਈਵ.. ਜੋ ਇੱਕ ਮਹੀਨਾ ਪਹਿਲਾਂ ਲਾਂਚ ਹੋਇਆ ਸੀ ਪੰਜਾਬੀ ਚੈਨਲਾਂ ‘ਤੇ ਲਗਾਤਾਰ ਚੱਲ ਰਿਹਾ ਹੈ। ਇਹ ਗੀਤ ਅਸ਼ਲੀਲਤਾ ਨਾਲ ਭਰਪੂਰ ਹੈ। ਇਸ ਗੀਤ ਵਿੱਚ ਅਸ਼ਲੀਲ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਸਮਾਜ ਵਿੱਚ ਅਸ਼ਲੀਲਤਾ ਫੈਲ ਰਹੀ ਹੈ। ਅਜਿਹੇ ਗੀਤ ਸੁਣਨ ਯੋਗ ਨਹੀਂ ਹਨ।

ਪੁਲਿਸ ਨੇ ਸਿੰਗਾ ਤੋਂ ਇਲਾਵਾ ਨਿਰਮਾਤਾ ਵੱਡੇ ਕੇ ਸਿੰਘ, ਨਿਰਦੇਸ਼ਕ ਅਮਨਦੀਪ ਸਿੰਘ, ਵੀਰੂਨ ਵਰਮਾ ਸੋਨੂੰ ਗਿੱਲ ਡੀਓਪੀ ਅਤੇ ਗੀਤ ਦਾ ਸੰਪਾਦਨ ਕਰਨ ਵਾਲੇ ਜਤਿਨ ਅਰੋੜਾ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 294 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।