Connect with us

Punjab

5 ਕਿੱਲੋ ਰੇਤ ਲਈ ਕਿਸਾਨ ਉਤੇ FIR, ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ ਉਤੇ: Amarinder Singh Raja Warring

Published

on

ਜਲਾਲਾਬਾਦ ਦੇ ਪੁਲਿਸ ਥਾਣਾ ਸਦਰ ਵੱਲੋਂ ਕੱਲ੍ਹ ਨਾਜਾਇਜ਼ ਮਾਇਨਿੰਗ ਦਾ ਇਕ ਮਾਮਲਾ ਦਰਜ ਕੀਤਾ ਸੀ, ਜਿਸ ਦੀ ਸੋਸ਼ਲ ਮੀਡੀਆ ਉਤੇ ਖੂਬ ਚਰਚਾ ਹੋਈ ਸੀ। ਦਰਅਸਲ, ਛਾਪਾ ਮਾਰਨ ਗਈ ਪੁਲਿਸ ਨੇ ਇਥੇ ਪੰਜ ਕਿਲੋ ਰੇਤਾ, ਟੋਕਰੀ, ਕਹੀ ਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਕਾਰਵਾਈ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਟਵੀਟ ਕੀਤਾ ਹੈ- ”ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ ਤੇ ,5 ਕਿਲੋ ਰੇਤ ਦੀ FIR ਇਕ ਗ਼ਰੀਬ ਕਿਸਾਨ ਤੇ, ਅਤੇ ਪੰਜਾਬ ਭਰ ਵਿਚ ਚੱਲ ਰਹੀ ਕਈ ਸੌ ਕਰੋੜ ਦੀ ਨਜਾਇਜ਼ ਰੇਤ ਚੋਰੀ ਬਾਰੇ ਕੀ ਕਹਿਣਾ ਹੈ, ਨਾਲੇ ਕਿੱਥੇ ਹਨ ਕੇਜਰੀਵਾਲ ਜੀ ਦੇ 20 ਹਾਜਰ ਕਰੋੜ ਜੋ ਰੇਤੇ ਦੀ ਮਾਈਨਿੰਗ ਤੋਂ ਆਉਣੇ ਸਨ ?

ਦੱਸ ਦਈਏ ਕਿ ਪੁਲਿਸ ਨੇ ਮੁਖ਼ਬਰ ਦੀ ਸ਼ਿਕਾਇਤ ਉਤੇ ਕ੍ਰਿਸ਼ਨ ਸਿੰਘ ਪੁੱਤਰ ਹੰਸਾ ਸਿੰਘ ਪਿੰਡ ਮੋਹਰ ਸਿੰਘ ਵਾਲਾ ਜੋ ਕਿ ਆਪਣੇ ਖੇਤ ਵਿੱਚ ਰੇਤ ਦੀ ਖੱਡ ਚਲਾਉਂਦਾ ਹੈ,ਉੱਥੇ ਰੇਡ ਕੀਤੀ ਗਈ ਹਾਲਾਂਕਿ ਮੌਕੇ ਉਤੇ ਪੁਲਿਸ ਨੂੰ ਉੱਥੋਂ ਨਾ ਤਾਂ ਕੋਈ ਟਰੈਕਟਰ ਟਰਾਲੀ, ਨਾ ਹੀ ਕੋਈ ਟਿੱਪਰ ਬਰਾਮਦ ਹੋਏ। ਉਥੋਂ ਇਕ ਕਹੀ, ਇੱਕ ਰੇਤਾ ਚੁੱਕਣ ਵਾਲੀ ਟੋਕਰੀ ਅਤੇ ਪੰਜ ਕਿੱਲੋ ਰੇਤ ਨੂੰ ਆਪਣੇ ਕਬਜ਼ੇ ਵਿੱਚ ਲਿਆ l ਪੁਲਿਸ ਨੇ ਮੌਕੇ ਤੋਂ ਕ੍ਰਿਸ਼ਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ। ਜਿਸ ਦੀ ਤਲਾਸ਼ੀ ਲੈਣ ਉਤੇ ਪੁਲਿਸ ਨੂੰ ਸੌ ਰੁਪਿਆ ਵੀ ਬਰਾਮਦ ਹੋਇਆ। ਫਿਲਹਾਲ ਪੁਲਿਸ ਨੇ ਆਰੋਪੀ ਕ੍ਰਿਸ਼ਨ ਸਿੰਘ ਦੇ ਖਿਲਾਫ਼ ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ ਵਿਚ ਪਰਚਾ ਦਰਜ ਕਰ ਲਿਆ ਹੈ l