Connect with us

Jalandhar

ਦੀਵੇ ਮੋਮਬੱਤੀਆਂ ਦੀ ਥਾਂ ਪਟਾਖੇ ਚਲਾਉਣ ਕਾਰਨ ਟੈਂਟ ਦੀ ਦੁਕਾਨ ਨੂੰ ਲੱਗੀ ਅੱਗ

Published

on

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਰਾਤ 9 ਵਜੇ ਆਪਣੇ ਆਪਣੇ ਘਰਾਂ ਦੇ ਬਾਹਰ ਮੋਮਬੱਤੀ ਅਤੇ ਦੀਵੇ ਜਲਾਉਣ ਦੇ ਆਹਵਾਨ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਦੀਪਮਾਲਾ ਹੋਈ । ਉੱਥੇ ਨਾਲ ਹੀ ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਵਿਖੇ ਲੋਕਾਂ ਵੱਲੋਂ ਚਲਾਏ ਗਏ ਪਟਾਕੇ ਨਾਲ ਇੱਕ ਟੈਂਟ ਨੂੰ ਅੱਗ ਲੱਗ ਗਈ ।

ਕੱਲ੍ਹ ਰਾਤ ਕਰੀਬ ਦਸ ਵਜੇ ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਇਲਾਕੇ ਵਿੱਚ ਇੱਕ ਟੈਂਟ ਨੂੰ ਅੱਗ ਲੱਗ ਗਈ । ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਉਸ ਦਾ ਧੂੰਆਂ ਦੂਰ ਦੂਰ ਦੇ ਇਲਾਕਿਆਂ ਵਿੱਚ ਵੀ ਦੇਖਿਆ ਗਿਆ । ਫਿਲਹਾਲ ਅੱਗ ਲੱਗਣ ਦਾ ਕਾਰਨ ਕੱਲ ਰਾਤ ਨੌਂ ਵਜੇ ਲੋਕਾਂ ਵੱਲੋਂ ਦੀਪਮਾਲਾ ਦੇ ਨਾਲ ਨਾਲ ਚਲਾਏ ਗਏ ਪਟਾਕੇ ਦੱਸਿਆ ਜਾ ਰਿਹਾ ਹੈ ।
ਜਲੰਧਰ ਦੇ ਫਾਇਰ ਬ੍ਰਿਗੇਡ ਅਧਿਕਾਰੀ ਦੇ ਮੁਤਾਬਕ ਦਸ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਦਾਨਿਸ਼ਮੰਦਾਂ ਵਿਖੇ ਇੱਕ ਟੈਂਟ ਨੂੰ ਅੱਗ ਲੱਗ ਗਈ ਹੈ । ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ । ਅੱਗ ਜ਼ਿਆਦਾ ਹੋਣ ਕਰਕੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ । ਫਿਲਹਾਲ ਅੱਗ ਨਾਲ ਟੈਂਟ ਹਾਊਸ ਨੂੰ ਤਾਂ ਨੁਕਸਾਨ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ।

ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਦੇ ਨਿਯਮਾਂ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ ਪਰ ਪੇਸ਼ ਗੱਲ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਉਸ ਨਾਲ ਕਿਸੇ ਹੋਰ ਨੂੰ ਨੁਕਸਾਨ ਨਾ ਹੋਵੇ ।