Mukerian
CIA ਸਟਾਫ਼ ਤੇ ਦਿਨ ਦਿਹਾੜੇ ਫਾਇਰਿੰਗ, ਰੇਡ ਕਰਨ ਗਈ ਟੀਮ ਤੇ ਚੱਲੀਆਂ ਤਾਬੜ-ਤੋੜ ਗੋਲੀਆਂ

ਮੁਕੇਰੀਆਂ : ਪੰਜਾਬ ਦੇ ਮੁਕੇਰੀਆਂ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਮੁਕੇਰੀਆਂ ਵਿੱਚ ਸੀ.ਆਈ.ਏ (CIA) ਟੀਮ ‘ਤੇ ਗੋਲੀਬਾਰੀ ਕੀਤੀ ਗਈ ਹੈ। ਹਮਲੇ ਦੌਰਾਨ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਗੋਲੀ ਲੱਗੀ ਸੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਛਾਤੀ ਵਿੱਚ ਲੱਗੀ। ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਸੀ.ਆਈ.ਏ. ਟੀਮ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿੱਚ ਛਾਪੇਮਾਰੀ ਕਰਨ ਗਈ ਸੀ। ਪੁਲਿਸ ਨੂੰ ਨਜਾਇਜ਼ ਹਥਿਆਰਾਂ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸ ਕਾਰਨ ਪੁਲਿਸ ਰਾਣਾ ਮਨਸੂਰਪੁਰੀਆ ਨੂੰ ਗ੍ਰਿਫਤਾਰ ਕਰਨ ਆਈ ਸੀ। ਇਸ ਦੌਰਾਨ ਸੀ.ਆਈ.ਏ. ਸਟਾਫ ‘ਤੇ ਹਮਲਾ ਕੀਤਾ ਗਿਆ। ਪੁਲਿਸ ‘ਤੇ ਗੋਲੀਬਾਰੀ ਕੀਤੀ ਗਈ ਅਤੇ ਇਕ ਗੋਲੀ ਪੁਲਿਸ ਵਾਲੇ ਨੂੰ ਲੱਗੀ ਜਿਸ ਦੀ ਮੌਤ ਹੋ ਗਈ।

Continue Reading