Connect with us

Gurdaspur

ਗੁਰਦਾਸਪੁਰ ਵਿੱਚ ਆਇਆ ਕੋਰੋਨਾ ਦਾ ਪਹਿਲਾ ਮਾਮਲਾ

Published

on

ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ ‘ਚ ਲਗਾਤਾਰ ਵੱਧ ਰਹੀ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਕੇਸਾਂ ਦੇ ਮਾਮਲੇ ‘ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ।
ਦੱਸ ਦਈਏ ਕਿ ਇੱਕ ਨਵਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ 60 ਸਾਲਾ ਵਿਅਕਤੀ ਕੋਰੋਨਾ ਦੀ ਲਪੇਟ ‘ਚ ਆਇਆ ਹੈ। ਇਸ ਦੀ ਪੁਸ਼ਟੀ ਗੁਰਦਾਸਪੁਰ ਦੇ ਸਿਵਲ ਸਰਜਨ ਨੇ ਕੀਤੀ ਹੈ।

ਇਸ ਬਾਰੇ ਗੱਲ ਕਰਦਿਆਂ ਸਿਵਲ ਹਸਪਤਾਲ ਗੁਰਦਾਸਪੁਰ ਦੇ ਕੋਰੋਨਾ ਨੋਡਲ ਅਧਿਕਾਰੀ ਡਾ. ਬੱਬਰ ਨੇ ਦੱਸਿਆ ਕਿ ਪੀੜਤ ਕਾਹਨੁਵਾਨ ਪੁਲਸ ਸਟੇਸ਼ਨ ਨੇੜੇ ਪਸਨਾਵਾਲ ਦਾ ਰਹਿਣ ਵਾਲਾ ਹੈ ਅਤੇ ਸਾਬਕਾ ਫੌਜੀ ਹੈ। ਇਸ ਦੇ ਭਰਾ ਦੀ ਮੌਤ ਕੁਝ ਦਿਨ ਪਹਿਲੇ ਹੋਈ ਸੀ ਪਰ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। ਕੋਰੋਨਾ ਪੀੜਤ ਦੀ ਤਬੀਅਤ ਖਰਾਬ ਹੋਣ ‘ਤੇ ਉਸ ਨੂੰ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਕੋਰੋਨਾ ਪੀੜਤ ਨੂੰ ਦਾਖਲ ਕਰਵਾ ਦਿੱਤਾ।

Continue Reading
Click to comment

Leave a Reply

Your email address will not be published. Required fields are marked *