Sports
ਭਾਰਤ ‘ਤੇ ਨਿਊਜ਼ੀਲੈਂਡ ਵਿਚਾਲੇ ਅੱਜ ਪਹਿਲਾ ਟੀ-20 ਮੈਚ, ਜਾਣੋ ਕਦੋਂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਰਾਂਚੀ ‘ਚ ਖੇਡਿਆ ਜਾਵੇਗਾ। ਇਸ ਲਈ ਦੋਵੇਂ ਟੀਮਾਂ ਨੇ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਇਸ ਸੀਰੀਜ਼ ‘ਚ ਭਾਰਤੀ ਟੀਮ ਦੀ ਕਮਾਨ ਹਾਰਦਿਕ ਪੰਡਯਾ ਦੇ ਹੱਥ ‘ਚ ਹੈ, ਜਦਕਿ ਨਿਊਜ਼ੀਲੈਂਡ ਦੀ ਕਪਤਾਨੀ ਮਿਸ਼ੇਲ ਸੈਂਟਨਰ ਕਰਨਗੇ। ਕੇਨ ਵਿਲੀਅਮਸਨ ਨਿਊਜ਼ੀਲੈਂਡ ਦੇ ਭਾਰਤ ਦੌਰੇ ਦਾ ਹਿੱਸਾ ਨਹੀਂ ਹਨ।

ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਨਵੇਂ ਕਪਤਾਨ ਦੀ ਅਗਵਾਈ ‘ਚ ਇਸ ਫਾਰਮੈਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਹਾਰਦਿਕ ਦੀ ਕਪਤਾਨੀ ‘ਚ ਕੋਈ ਵੀ ਟੀ-20 ਸੀਰੀਜ਼ ਨਹੀਂ ਹਾਰੀ ਹੈ ਅਤੇ ਨਿਊਜ਼ੀਲੈਂਡ ਖਿਲਾਫ ਵੀ ਇਸ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗੀ।

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਟੀ-20 ਕਦੋਂ ਹੋਵੇਗਾ?
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੈਚ ਸ਼ੁੱਕਰਵਾਰ 27 ਜਨਵਰੀ ਨੂੰ ਖੇਡਿਆ ਜਾਵੇਗਾ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਕਿੱਥੇ ਖੇਡਿਆ ਜਾਵੇਗਾ?
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੈਚ ਰਾਂਚੀ ਦੇ JSCA ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ‘ਚ ਖੇਡਿਆ ਜਾਵੇਗਾ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ T20 ਮੈਚ ਕਦੋਂ ਸ਼ੁਰੂ ਹੋਵੇਗਾ?
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 6.30 ਵਜੇ ਹੋਵੇਗਾ।

ਲਾਈਵ ਮੈਚ ਮੁਫ਼ਤ ਵਿੱਚ ਕਿਵੇਂ ਦੇਖਣਾ ਹੈ?
ਤੁਸੀਂ ਇਸ ਮੈਚ ਦਾ ਲਾਈਵ ਟੈਲੀਕਾਸਟ ਡੀਡੀ ਸਪੋਰਟਸ ਚੈਨਲ ਡੀਡੀ ਫਰੀ ਡਿਸ਼ ‘ਤੇ ਦੇਖ ਸਕਦੇ ਹੋ। ਇਸਦੇ ਲਈ ਕੋਈ ਫੀਸ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਕੋਲ ਘਰ ‘ਚ ਟਾਟਾ ਸਕਾਈ ਕਨੈਕਸ਼ਨ ਹੈ, ਤਾਂ ਤੁਸੀਂ ਟਾਟਾ ਪਲੇ ਐਪ ‘ਤੇ ਵੀ ਮੈਚ ਦੇਖ ਸਕਦੇ ਹੋ। ਇਸਦੇ ਲਈ ਵੀ ਤੁਹਾਨੂੰ ਵਾਧੂ ਫੀਸ ਦੀ ਲੋੜ ਨਹੀਂ ਪਵੇਗੀ।
