Connect with us

India

50 ਸਾਲਾਂ ‘ਚ ਦੂਜੀ ਵਾਰ ਖੋਲ੍ਹਣੇ ਪਏ ਫਲੱਡ ਗੇਟ

ਝੀਲ ‘ਚੋਂ ਛੱਡੇ ਪਾਣੀ ਨਾਲ ਜ਼ੀਰਕਪੁਰ ਦੇ ਬਲਟਾਣਾ ਖ਼ੇਤਰ ਨੇ ਨਦੀ ਦਾ ਰੂਪ ਧਾਰ ਲਿਆ। ਇਥੋਂ ਦੀ ਪੁਲਿਸ ਚੌਕੀ ਸਣੇ ਇੱਕ ਹੋਟਲ ਤੇ ਪਾਰਕ ਪਾਣੀ ‘ਚ ਡੁੱਬ ਗਏ। ਪੁਲਿਸ ਚੌਕੀ ਤੇ ਪਾਰਕ ਦੇ ਵਿਚ ਕਰੀਬ 7 ਫੁੱਟ ਪਾਣੀ ਭਰ ਗਿਆ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸਵੇਰੇ 5 ਵਜੇ ਪਾਣੀ ਛੱਡਣ ਨੂੰ ਕਿਹਾ ਗਿਆ ਸੀ। ਜਿਸ ਤਹਿਤ ਉਨ੍ਹਾਂ ਅਨਾਊਂਸਮੈਂਟ ਜ਼ਰੀਏ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਸੀ

Published

on

23 ਅਗਸਤ:  ਲਗਾਤਾਰ ਪੈ ਰਹੇ ਮੀਂਹ ਕਾਰਨ ਚੰਡੀਗੜ੍ਹ ਦੀ ਸੁਖਣਾ ਝੀਲ ‘ਚ ਪਾਣੀ ਦਾ ਪੱਧਰ ਵੱਧ ਗਿਆ ਸੀ।  ਜਿਸ ਕਾਰਨ ਝੀਲ ‘ਚੋਂ ਛੱਡੇ ਪਾਣੀ ਨਾਲ ਜ਼ੀਰਕਪੁਰ ਦੇ ਬਲਟਾਣਾ ਖ਼ੇਤਰ ਨੇ ਨਦੀ ਦਾ ਰੂਪ ਧਾਰ ਲਿਆ। ਇਥੋਂ ਦੀ ਪੁਲਿਸ ਚੌਕੀ ਸਣੇ ਇੱਕ ਹੋਟਲ ਤੇ ਪਾਰਕ ਪਾਣੀ ‘ਚ ਡੁੱਬ ਗਏ। ਪੁਲਿਸ ਚੌਕੀ ਤੇ ਪਾਰਕ ਦੇ ਵਿਚ ਕਰੀਬ 7 ਫੁੱਟ ਪਾਣੀ ਭਰ ਗਿਆ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸਵੇਰੇ 5 ਵਜੇ ਪਾਣੀ ਛੱਡਣ ਨੂੰ ਕਿਹਾ ਗਿਆ ਸੀ।  ਜਿਸ ਤਹਿਤ ਉਨ੍ਹਾਂ ਅਨਾਊਂਸਮੈਂਟ ਜ਼ਰੀਏ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਸੀ। 

ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਝੀਲ ਦਾ ਪਾਣੀ ਜ਼ੀਰਕਪੁਰ ‘ਚੋਂ ਲੰਘਦੀ ਸੁਖਣਾ ਨਦੀ ਰਾਹੀਂ ਅੱਗੇ ਘੱਗਰ ਦਰਿਆ ਵਿਚ ਪੈਂਦਾ ਹੈ। ਚੌਕੀ ਇੰਚਾਰਜ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਥੋੜ੍ਹਾ ਪਾਣੀ ਆਉਣਾ ਸ਼ੁਰੂ ਹੋਇਆ। ਉਨ੍ਹਾਂ ਆਪਣਾ ਕੀਮਤੀ ਸਮਾਨ ਬਾਹਰ ਕੱਢ ਲਿਆ ਸੀ,ਪਰ ਦੇਖਦਿਆਂ ਹੀ ਪੁਲਿਸ ਚੌਕੀ ‘ਚ 6 ਫ਼ੁੱਟ ਦੇ ਕਰੀਬ ਪਾਣੀ ਭਰ ਗਿਆ।