Connect with us

Health

ਲੀਵਰ ‘ਚ ਦਰਦ ਨੂੰ ਖ਼ਤਮ ਕਰਨ ਲਈ ਇਨ੍ਹਾਂ ਘਰੇਲੂ ਨੁਸਖਿਆ ਨੂੰ ਅਪਣਾਓ

Published

on

liver

ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਲੀਵਰ ਹੁੰਦਾ ਹੈ। ਜੇਕਰ ਸਾਡਾ ਲੀਵਰ ਹੀ ਠੀਕ ਨਹੀਂ ਰਹੇਗਾ ਤਾਂ ਇਨਸਾਨ ਦਾ ਸਰੀਰ ਸਹੀ ਤਰ੍ਹਾਂ ਵੀ ਕੰਮ ਨਹੀਂ ਕਰ ਸਕਦਾ। ਸਹੀ ਤੇ ਸਿਹਤਮੰਦ ਲੀਵਰ ਤੋਂ ਬਿਨਾਂ ਸਾਡਾ ਸਰੀਰ ਕੁਝ ਵੀ ਨਹੀਂ। ਕਿਉਂਕਿ ਇਹ ਸਾਡੇ ਸਰੀਰ ‘ਚ ਬਹੁਤ ਸਾਰੇ ਕੰਮ ਕਰਦਾ ਹੈ, ਜਿਵੇਂ ਖਾਣਾ ਪਹੁੰਚਾਉਣਾ, ਖੂਨ ਸਾਫ਼ ਕਰਨਾ ਆਦਿ। ਇਹ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਜੇਕਰ ਲੀਵਰ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਸਰੀਰ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀ ਹੈ। ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਲੀਵਰ ਦਾ ਇਲਾਜ ਕਰਨਾ। ਕਈ ਵਾਰ ਲੀਵਰ ਵਿੱਚ ਦਰਦ ਹੋਣ ਲੱਗਦਾ ਹੈ, ਜੋ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਜ਼ਿਆਦਾ ਖਾਣਾ ਖਾਣ, ਫੈਟ ਵਾਲਾ ਖਾਣਾ ਖਾਣ ਨਾਲ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ। ਕੋਰੋਨਾ ਮਹਾਂਮਾਰੀ ਲਈ ਵੀ ਸਾਡੇ ਲੀਵਰ ਦਾ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਲੀਵਰ ਵਿੱਚ ਦਰਦ ਹੋਣ ਦੇ ਮੁੱਖ ਕਾਰਨਾਂ ਬਾਰੇ ਅਤੇ ਉਸ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ ਬਾਰੇ ਦੱਸਣ ਜਾ ਰਹੇ ਹਾਂ।

ਪਹਿਲਾ ਤਾਂ ਲੀਵਰ ‘ਚ ਦਰਦ ਹੋਣ ਦੇ ਮੁੱਖ ਕਾਰਨਾ ਦਾ ਪਤਾ ਕਰਦੇ ਹਾਂ। ਪੀਲੀਆ ਹੋਣ ਦਾ ਕਾਰਨ ਲੀਵਰ ਵਿੱਚ ਸੋਜ ਹੋਣਾ ਹੈ। ਪੀਲੀਆ ਹੋਣ ’ਤੇ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਨਾਲ ਸਾਡੀ ਚਮੜੀ ਅਤੇ ਅੱਖਾਂ ਪੀਲੀਆ ਪੈ ਜਾਂਦੀਆਂ ਹਨ। ਭੁੱਖ ਲੱਗਣੀ ਬੰਦ ਹੋ ਜਾਂਦੀ ਹੈ। ਇਹ ਜ਼ਿਆਦਾਤਰ ਲੀਵਰ ਵਿੱਚ ਗਰਮੀ ਹੋਣ ਦੇ ਕਾਰਨ ਹੁੰਦਾ ਹੈ। ਕਈ ਵਾਰ ਅਸੀਂ ਬਹੀਆਂ ਚੀਜ਼ਾਂ ਖਾ ਲੈਂਦੇ ਹਾਂ। ਜ਼ਿਆਦਾ ਜੰਕ ਫੂਡ ਦਾ ਸੇਵਨ ਕਰਨ ਨਾਲ ਸਾਡਾ ਵਜ਼ਨ ਵਧਣ ਲੱਗਦਾ ਹੈ। ਮੋਟਾਪੇ ਦਾ ਸਿੱਧਾ ਅਸਰ ਲੀਵਰ ’ਤੇ ਪੈਂਦਾ ਹੈ। ਇਹ ਸਮੱਸਿਆ ਉਸ ਸਮੇਂ ਹੁੰਦੀ ਹੈ, ਜਦੋਂ ਅਸੀਂ ਅਲਕੋਹਲ ਦਾ ਸੇਵਨ ਜ਼ਿਆਦਾ ਕਰਦੇ ਹਾਂ। ਇਸ ਸਮੱਸਿਆ ਵਿੱਚ ਭੁੱਖ ਘੱਟ ਲੱਗਦੀ ਹੈ ਅਤੇ ਹਲਕਾ ਬੁਖਾਰ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਲਿਵਰ ਵਿੱਚ ਦਰਦ ਹੋਣ ਦਾ ਮੁੱਖ ਕਾਰਨ ਲੀਵਰ ਕੈਂਸਰ ਵੀ ਹੋ ਸਕਦਾ ਹੈ। ਇਸ ਨਾਲ ਤੇਜ਼ੀ ਨਾਲ ਵਜ਼ਨ ਘੱਟ ਹੁੰਦਾ ਹੈ, ਭੁੱਖ ਘੱਟ ਲੱਗਣਾ, ਉਲਟੀ, ਬੁਖ਼ਾਰ, ਪੇਟ ਵਿੱਚ ਸੋਜ , ਹੱਥ ਅਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਕੀ ਲੀਵਰ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ।

ਲੀਵਰ ਦੀ ਸੋਜ ਘੱਟ ਕਰਨ ਦੇ ਲਈ ਰੋਜ਼ਾਨਾ ਗਾਜਰ ਦਾ ਜੂਸ ਪੀਓ। ਇਸ ਤੋਂ ਇਲਾਵਾ ਗਾਜਰ ਦੇ ਜੂਸ ਵਿੱਚ ਪਾਲਕ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ। ਲੀਵਰ ਦੀ ਸੋਜ ਘੱਟ ਕਰਨ ਦੇ ਲਈ ਰੋਜ਼ਾਨਾ ਇਕ ਗਿਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ । ਇੱਕ ਗਿਲਾਸ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਰੋਜ਼ਾਨਾ ਦਿਨ ਵਿੱਚ ਦੋ ਤਿੰਨ ਵਾਰ ਪੀਓ। ਲੀਵਰ ਦੀ ਗਰਮੀ ਅਤੇ ਸੋਜ ਘੱਟ ਕਰਨ ਲਈ ਪਾਲਕ ਅਤੇ ਗਾਜਰ ਦਾ ਜੂਸ ਮਿਲਾ ਕੇ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ। ਲੀਵਰ ਦੀ ਗਰਮੀ ਨੂੰ ਕੱਢਣ ਲਈ ਮੁਲੱਠੀ ਦਾ ਉਪਯੋਗ ਕਰ ਸਕਦੇ ਹਾਂ। ਮੁਲੱਠੀ ਦੀ ਜੜ੍ਹ ਦਾ ਚੂਰਨ ਬਣਾ ਕੇ ਉਸ ਨੂੰ ਪਾਣੀ ਵਿੱਚ ਉਬਾਲ ਕੇ ਪੀਓ ।