Connect with us

Punjab

ਫੂਡ ਸੇਫਟੀ ਟੀਮ ਵੱਲੋਂ ਅੰਮ੍ਰਿਤਸਰ ‘ਚ ਕੀਤੀ ਗਈ ਛਾਪੇਮਾਰੀ

Published

on

3 ਨਵੰਬਰ 2023 (ਪੰਕਜ ਮੱਲ੍ਹੀ) : ਕਮਿਸ਼ਨਰ ਫੂਡ ਸੇਫਟੀ ਪੰਜਾਬ ਡਾ: ਅਭਿਨਵ ਤ੍ਰਿਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਟੀਮ ਅੰਮ੍ਰਿਤਸਰ ਵਲੋਂ ਪੁਲੀਸ ਅਧਿਕਾਰੀਆਂ ਨੇ ਦੇਰ ਸ਼ਾਮ ਪਿੰਡ ਮਾਨਾਵਾਲਾ ਤਹਿ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਸਕਿਮਡ ਮਿਲਕ ਪਾਊਡਰ ਅਤੇ ਵਨਸਪਤੀ ਨੂੰ ਗ੍ਰਾਈਂਡਰ ਦੀ ਮਦਦ ਨਾਲ ਮਿਲਾ ਕੇ ਨਕਲੀ ਖੋਆ ਬਣਾਉਂਦਾ ਸੀ।

ਛਾਪੇਮਾਰੀ ਸਮੇਂ ਉਸ ਕੋਲ ਕੁੱਲ 287 ਕਿਲੋਗ੍ਰਾਮ ਨਕਲੀ ਖੋਆ ਸੀ ਜਿਸ ਨੂੰ ਟੀਮ ਵੱਲੋਂ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ ਅਤੇ ਟੀਮ ਵੱਲੋਂ 105 ਕਿਲੋਗ੍ਰਾਮ ਵਨਸਪਤੀ ਅਤੇ 44 ਕਿਲੋਗ੍ਰਾਮ ਵਨਸਪਤੀ ਬਰਾਮਦ ਕੀਤੀ ਗਈ ਜੋ ਕਿ ਖੋਆ ਬਣਾਉਣ ਵਿੱਚ ਮਿਲਾਵਟ ਵਜੋਂ ਵਰਤੀ ਜਾਂਦੀ ਸੀ।

ਉਥੇ ਹੀ ਇੱਕ ਹੋਰ ਵਿਅਕਤੀ ਦੇਸਾ ਸਿੰਘ ਪੁੱਤਰ ਰੁਲਦਾ ਸਿੰਘ ਪਿੰਡ ਮਾਨਾਵਾਲਾ ਵਿੱਚ ਐਸਐਮਪੀ ਅਤੇ ਵਨਸਪਤੀ ਦੀ ਵਰਤੋਂ ਕਰਕੇ ਖੋਆ ਬਣਾ ਰਿਹਾ ਸੀ। ਛਾਪੇਮਾਰੀ ਦੌਰਾਨ 50 ਕਿਲੋ ਨਕਲੀ ਖੋਆ ਬਰਾਮਦ ਹੋਇਆ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਟੀਮ ਵੱਲੋਂ 18 ਕਿਲੋ ਸਕਿਮਡ ਮਿਲਕ ਪਾਊਡਰ ਅਤੇ 10 ਕਿਲੋ ਵਨਸਪਤੀ ਜ਼ਬਤ ਕੀਤੀ ਗਈ ਜੋ ਕਿ ਖੋਆ ਬਣਾਉਣ ਵਿੱਚ ਮਿਲਾਵਟ ਵਜੋਂ ਵਰਤੀ ਜਾਂਦੀ ਸੀ।

ਕੁੱਲ 337 ਕਿਲੋਗ੍ਰਾਮ ਖੋਆ ਨਸ਼ਟ ਅਤੇ 115 ਕਿਲੋਗ੍ਰਾਮ ਵਨਸਪਤੀ ਅਤੇ 62 ਕਿਲੋਗ੍ਰਾਮ ਐਸਐਮਪੀ ਜ਼ਬਤ, ਦੋਵੇਂ ਥਾਂਵਾਂ ‘ਤੇ ਮਿਕਸਰ ਗਰਾਈਂਡਰ ਵੀ ਸੀਲ ਕੀਤਾ ਗਿਆ।
ਅਤੇ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਯਾਦਵਿੰਦਰ ਸਿੰਘ ਪੀ.ਐੱਸ.ਲੋਪੋਕੇ ਵੱਲੋਂ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤੀ ਗਈ ਐੱਫ.ਆਈ.ਆਰ. ਮੌਕੇ ‘ਤੇ 6 ਸੈਂਪਲ ਵੀ ਜ਼ਬਤ ਕੀਤੇ ਗਏ ਹਨ|