Jalandhar
ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਦੇ ਵੱਡੇ ਭਰਾ ਰੂਪ ਸਿੰਘ ਧੂਮਲ ਦਾ ਹੋਇਆ ਦੇਹਾਂਤ
ਜਲੰਧਰ: ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਪ੍ਰੇਮ ਕੁਮਾਰ ਧੂਮਲ ਦੇ ਵੱਡੇ ਭਰਾ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਤਾਇਆ ਰੂਪ ਸਿੰਘ ਧੂਮਲ (ਚੇਅਰਮੈਨ ਸੰਤ ਗਰੁੱਪ) ਦਾ ਅੱਜ ਦੇਹਾਂਤ ਹੋ ਗਿਆ। ਰੂਪ ਸਿੰਘ ਧੂਮਲ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ (14 ਜੂਨ) ਸ਼ਾਮ 5 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ, ਜਲੰਧਰ ਵਿਖੇ ਕੀਤਾ ਜਾਵੇਗਾ।
ਦੱਸ ਦੇਈਏ ਕਿ ਰੂਪ ਸਿੰਘ ਬਹੁਤ ਹੀ ਮਿਲਣਸਾਰ ਇਨਸਾਨ ਸੀ। ਉਹ ਆਈ.ਪੀ.ਐੱਲ ਅਰੁਣ ਸਿੰਘ ਧੂਮਲ ਦੇ ਚਾਚਾ ਸਨ।