Connect with us

Punjab

ਪੰਜਾਬ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਨੂੰ ਨੇ ਭਾਜਪਾ ਤੋਂ ਦਿੱਤਾ ਅਸਤੀਫਾ

Published

on

nanu 1

ਫਿਰੋਜ਼ਪੁਰ : ਕਿਸਾਨੀ ਅੰਦੋਲਨ ਦੇ ਚਲਦਿਆਂ ਬੀਤੇ ਦਿਨ ਫਿਰੋਜ਼ਪੁਰ ਤੋਂ ਬੀਜੇਪੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਨੂੰ ਵੱਲੋਂ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਵੇ ਜਿਸ ਦਾ ਕੋਈ ਵੀ ਜਵਾਬ ਨਾ ਆਉਣ ਤੇ ਅੱਜ ਬੀਜੇਪੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਨੂੰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਨਨੂੰ ਦੇ ਪਿਤਾ ਸ੍ਰ ਗਿਰਧਾਰਾ ਸਿੰਘ ਵੀ ਭਾਜਪਾ ਵਿੱਚ ਦੋ ਵਾਰ ਚੋਣ ਲੜ ਚੁੱਕੇ ਹਨ। ਅਤੇ ਉਨ੍ਹਾਂ ਜਿੱਤ ਵੀ ਪ੍ਰਾਪਤ ਕੀਤੀ ਸੀ। ਉਸਤੋਂ ਬਾਅਦ ਸੁਖਪਾਲ ਸਿੰਘ ਨਨੂੰ 2002 ਅਤੇ 2007 ਵਿਚ ਫਿਰੋਜ਼ਪੁਰ ਸਹਿਰ ਤੋਂ ਭਾਜਪਾ ਵੱਲੋਂ ਚੋਣ ਜਿੱਤੇ ਅਤੇ ਭਾਜਪਾ ਦੇ ਕਿਸਾਨ ਮੋਰਚੇ ਦੇ ਪੰਜਾਬ ਪ੍ਰਧਾਨ ਅਤੇ ਚੀਫ ਪਾਰਲੀਮੈਂਟ ਸਕੱਤਰ ਰਹੇ।

ਅੱਜ ਆਪਣੇ ਨਿਵਾਸ ਸਥਾਨ ਵਿਖੇ ਸੁਖਪਾਲ ਸਿੰਘ ਨਨੂੰ ਅਸਤੀਫਾ ਦੇਣ ਮੌਕੇ ਭਾਵੁਕ ਹੋਏ ਅਤੇ ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਦੇ ਕਾਰਨ ਉਨ੍ਹਾਂ ਨੂੰ 54 ਸਾਲ ਦੀ ਪਾਰਟੀ ਛੱਡਣੀ ਪੈ ਰਹੀ ਹੈ। ਸੁਖਪਾਲ ਨਨੂੰ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਣਦੇਖੀ ਦੀ ਗੱਲ ਕਹੀ ਕਿਉਂਕਿ ਕਿਸਾਨਾਂ ਦੀ ਸਹੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚ ਹੀ ਨਹੀਂ ਸਕੀ ਉਥੇ ਹੀ ਸੁਖਪਾਲ ਨਨੂੰ ਨੇ ਆਪਣੇ ਘਰ ਦੇ ਉਪਰ ਲੱਗੇ ਭਾਜਪਾ ਦੇ ਝੰਡੇ ਨੂੰ ਉਤਾਰ ਕੇ ਕਿਸਾਨੀ ਦਾ ਝੰਡਾ ਲਹਿਰਾਇਆ ਅਤੇ ਫੁੱਟ ਫੁੱਟ ਰੋਏ।