Punjab
ਚਾਰ ਬਦਮਾਸ਼ਾਂ ਨੇ ਇੱਕ ਵਿਅਕਤੀ ਉੱਪਰ ਕੀਤਾ ਹਮਲਾ, 15 ਹਜ਼ਾਰ ਦੀ ਨਗਰੀ ਅਤੇ ਮੁੰਦਰੀ ਲੈ ਹੋਏ ਫਰਾਰ

25 ਜਨਵਰੀ 2024: ਲੁਧਿਆਣਾ ਦੇ ਥਾਨਾ ਮੋਤੀ ਨਗਰ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਵਿਅਕਤੀ ਉੱਪਰ ਚਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਤੇ ਵਿਅਕਤੀ ਦੇ ਜੇਬ ਵਿੱਚ ਪਏ ਨਗਦੀ ਅਤੇ ਉਂਗਲ ਵਿੱਚ ਭਾਈ ਮੁੰਦਰੀ ਲੈ ਕੇ ਫਰਾਰ ਹੋ ਗਏ। ਹਮਲੇ ਵਿੱਚ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਜਿਸ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਦੌਰਾਨ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ ਉੱਥੇ ਹੀ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਅਤੇ ਉਸਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਗਲੀ ਵਿੱਚ 4 ਬਦਮਾਸ਼ ਲੜਦੇ ਪਏ ਸੀ ਤੇ ਜਦੋਂ ਉਹ ਦੇਖਣ ਗਏ ਤਾਂ ਉਹਨਾਂ ਬਦਮਾਸ਼ਾਂ ਨੇ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਤੇ ਉਹਨਾਂ ਦੇ ਜੇਬ ਵਿੱਚ ਪਈ ਨਗਦੀ ਅਤੇ ਉਂਗਲ ਵਿੱਚ ਪਾਈ ਮੁੰਦਰੀ ਲੈ ਕੇ ਫਰਾਰ ਹੋ ਗਏ। ਹਮਲੇ ਵਿੱਚ ਉਹ ਬੁਰੀ ਤਰੀਕੇ ਨਾਲ ਜਖਮੀ ਹੋਏ ਹਨ। ਉਹਨਾਂ ਨੇ ਕਿਹਾ ਭੱਜੇ ਹੋਏ ਇੱਕ ਬਦਮਾਸ਼ਾਂ ਨੂੰ ਉਹਨਾਂ ਨੇ ਮੌਕੇ ਤੋਂ ਕਾਬੂ ਕਰ ਲਿਆ ਜਿਸ ਨੇ ਬਾਕੀ ਦੇ ਸਾਰੇ ਹੀ ਬਦਮਾਸ਼ਾਂ ਦੇ ਨਾਮ ਪੁਲਿਸ ਦੇ ਸਾਹਮਣੇ ਕਬੂਲੇ ਹਨ ਮਗਰ ਉਸਦੇ ਬਾਵਜੂਦ ਵੀ ਪੁਲਿਸ ਵੱਲੋਂ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ।