Connect with us

World

ਚਾਰ ਹਫ਼ਤੇ ਪੀ.ਐੱਮ. ਜਾਨਸਨ ਨੇ ਲਾਕਡਾਊਨ ਖ਼ਤਮ ਕਰਨ ਦੀ ਮਿਆਦ ਹੋਰ ਵਧਾਈ

Published

on

britain pm boris

19 ਜੁਲਾਈ ਤਕ ਬ੍ਰਿਟੇਨ ਦੇ ਪ੍ਰਧਾਮ ਮੰਤਰੀ ਜਾਨਰਸ ਨੇ ਸੋਮਵਾਰ ਨੂੰ ਲਾਕਡਾਊਨ ਸਬੰਧੀ ਸਾਰੀਆਂ ਪਾਬੰਦੀਆਂ ਨੂੰ ਖ਼ਤਮ ਕਰਨ ਦੀ ਮਿਆਦ ਨੂੰ ਚਾਰ ਹਫ਼ਤੇ ਹੋਰ ਵਧਾ ਦਿੱਤਾ ਹੈ। 21 ਜੂਨ ਨੂੰ ਪਹਿਲਾ ਇਹ ਪਾਬੰਦੀਆਂ ਖਤਮ ਹੋਣ ਜਾ ਰਹੀਆ ਸੀ। ਜਾਨਸਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਅੰਟ ਦੇ ਚੱਲਦੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਤੇ ਹਸਪਤਾਲ ‘ਚ ਭਰਤੀ ਹੋਣ ਵਾਲੇ ਮਰੀਜ਼ਾ ਦੀ ਗਿਣਤੀ ‘ਚ ਵਾਧੇ ਸਬੰਧੀ ਚਿੰਤਾ ਬਰਕਰਾਰ ਹੈ। ਪ੍ਰਧਾਨ ਮੰਤਰੀ ਦੇ ਇਸ ਐਲਾਨ ਦੇ ਨਾਲ ਹੀ ਹੁਣ ਫਰੀਡਮ ਡੇਅ 19 ਜੁਲਾਈ ਨੂੰ ਮਨਾਇਆ ਜਾਵੇਗਾ ਜੋ ਕਿ ਲਾਕਡਾਊਨ ਖ਼ਤਮ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਣਾ ਹੈ।  ਜਾਨਸਨ ਨੇ ਕਿਹਾ ਕਿ ਅਜੇ ਥੋੜ੍ਹਾ ਹੋਰ ਇੰਤਜ਼ਾਰ ਕਰਣਾ ਬਿਹਤਰ ਹੋਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ 19 ਜੁਲਾਈ ਪਾਬੰਦੀਆਂ ਨੂੰ ਖ਼ਤਮ ਕਰਣ ਦਾ ਅੰਤਿਮ ਦਿਨ ਹੋਵੇਗਾ ਅਤੇ ਇਸ ਨੂੰ ਹੋਰ ਵਿਸਥਾਰ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਅਸੀਂ 40 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਲੋਕਾਂ ਨੂੰ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਦੇਣ ਵਿੱਚ ਤੇਜ਼ੀ ਲਿਆਵਾਂਗੇ ਤਾਂ ਕਿ ਉਨ੍ਹਾਂ ਨੂੰ ਵਾਇਰਸ ਤੋਂ ਵੱਧ ਤੋਂ ਵੱਧ ਸੁਰੱਖਿਆ ਮਿਲ ਸਕੇ।