3 ਦਸੰਬਰ,ਦਿੱਲੀ:ਅੱਜ ਕੇਂਦਰ ਦੀ ਕਿਸਾਨਾਂ ਨਾਲ ਚੌਥੇ ਦੌਰ ਦੀ ਮੀਟਿੰਗ ਚੱਲ ਰਹੀ ਹੈ,ਇਹ ਮੀਟਿੰਗ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ 11:30 ਵਜੇ ਸ਼ੁਰੂ ਹੋਈ ਸੀ ਪੰਜਾਬ ਅਤੇ ਭਾਰਤ ਦੀਆਂ 40 ਜੱਥੇਬੰਦੀਆਂ ਦੇ ਆਗੂ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਰੇਲ ਮੰਤਰੀ ਪਿਯੂਸ਼ ਗੋਇਲ,ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਕਿਸਾਨਾਂ ਨੇ ਕੇਂਦਰ ਨੂੰ 10 ਪੰਨਿਆਂ ਦਾ ਡ੍ਰਾਫਟ ਦਿੱਤਾ ਹੈ। ਦੱਸ ਦਈਏ ਕਿ ਮੀਟਿੰਗ ਦੇ ਪਹਿਲੇ ਗੇੜ ਵਿੱਚ ਕਿਸਾਨਾਂ ਨੇ MSP ਦਾ ਮੁੱਦਾ ਚੁੱਕਿਆ ਹੈ। ਕਿਸਾਨਾਂ ਨੇ ਕਿਹਾ ਹੈ ਸਾਨੂੰ ਇਹਨਾਂ ਖੇਤੀ ਬਿੱਲਾਂ ਵਿੱਚ ਕੋਈ ਸੋਧ ਨਹੀਂ ਚਾਹੀਦੀ ਹੈ। ਕਿਸਾਨ ਫਿਲਹਾਲ ਬਿੱਲ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ ਅਤੇ ਹੁਣ ਦੂਜੇ ਗੇੜ ਦੀ ਮੀਟਿੰਗ ਚੱਲ ਰਹੀ ਹੈ।ਮੀਟਿੰਗ ਦੌਰਾਨ ਕਿਸਾਨ ਆਗੂਆਂ ਦੀ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਵੀ ਗਰਮੋਂ-ਗਰਮੀ ਹੋ ਗਈ ਹੈ।
ਵੱਡੀ ਗੱਲ ਇਹ ਹੈ ਕਿ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਰੋਸਿਆ ਖਾਣਾ ਨਹੀਂ ਖਾਦਾ ਸਗੋਂ ਲੰਚ ਬ੍ਰੇਕ ਵਿੱਚ ਕਿਸਾਨਾਂ ਦੀ ਫੂਡ ਵੈਨ ਵਿਗਿਆਨ ਪਹੁੰਚੀ ਅਤੇ ਉਹਨਾਂ ਨੇ ਆਪਣਾ ਲੰਗਰ ਛਕਿਆ।ਫਿਲਹਾਲ ਮੀਟਿੰਗ ਜਾਰੀ ਹੈ।
ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ। ਜਿੱਥੇ ਕੈਪਟਨ ਨੇ ਖੇਤੀ ਬਿੱਲਾਂ ‘ਤੇ ਪੰਜਾਬ ਦਾ ਪੱਖ ਰੱਖਿਆ ਅਤੇ ਖੇਤੀ ਬਿੱਲ ਦੇ ਸਟੈਂਡ ਨੂੰ ਮੁੜ ਵਿਚਾਰਨ ਲਈ ਕਿਹਾ।