Corona Virus
ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ

ਮੰਡੀਆਂ ਵਿੱਚ ਅੱਜ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਵਿੱਚ ਕਿਸਾਨਾਂ ਦੀ ਸਿਹਤ ਸਫ਼ਾਈ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿੱਚ ਹੱਥ ਧੋਣ ਲਈ ਸਾਬਣ ਅਤੇ ਸੈਨੀਟਾਈਜਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਲਈ ਕੰਟਰੋਲ ਰੂਮ ਵਿੱਚ ਮੁਕੰਮਲ ਇੰਤਜ਼ਾਮ ਕੀਤੇ ਗਏ ਹਨ। 22 ਜ਼ਿਲਿਆਂ ਦੇ ਕਿਸਾਨ ਅਤੇ ਆੜ੍ਹਤੀ ਕਿਸੇ ਸਮੱਸਿਆ ਸਬੰਧੀ ਹੈਲਪਲਾਈਨ ਨੰਬਰਾਂ ਤੇ ਫੋਨ ਕਰਕੇ ਪੁੱਛ- ਗਿੱਛ ਕਰ ਸਕਦੇ ਹਨ।
ਇਸ ਦੋਰਾਨ ਕੰਟਰੋਲ ਰੂਮ ‘ਚ ਕੰਮ ਕਰ ਰਹੇ ਕਰਮਚਾਰੀਆਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਕਰਮਚਾਰੀਆਂ ਵਿਚਕਾਰ ਸਮਾਜਿਕ ਦੂਰੀ ਰੱਖੀ ਗਈ ਹੈ ਅਤੇ ਕੰਮ ਲਈ 3 ਸ਼ਿਫਟਾਂ ਲਗਾਈਆਂ ਗਈਆਂ ਹਨ।

ਕੰਟਰੋਲ ਰੂਮ ਦੇ ਇੰਚਾਰਜ਼ ਨੇ ਦਸਿਆ ਕਿਸਾਨਾਂ ਦੇ ਵਾਰ ਵਾਰ ਫੋਨ ਆ ਰਹੇ ਹਨ ਕਿ ਇੱਕ ਪਾਸ 50 ਕੁਇੰਟਲ ਕਣਕ ਲਈ ਦਿੱਤਾ ਜਾ ਰਿਹਾ ਹੈ? ਉਨ੍ਹਾਂ ਨੇ ਦੱਸਿਆ ਕਿ ਅਜਿਹਾ ਕੁੱਝ ਨਹੀਂ ਹੈ ਇਕ ਪਾਸ ਇੱਕ ਟਰਾਲੀ ਲਈ ਹੈ, ਜੇਕਰ ਟਰਾਲੀ ਵਿੱਚ 50 ਕੁਇੰਟਲ ਤੋਂ ਵੱਧ ਕਣਕ ਆਉਂਦੀ ਹੈ ਤਾਂ ਉਹ ਲਿਆ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪਾਸ ਆੜ੍ਹਤੀਆਂ ਨੂੰ ਦਿੱਤੇ ਜਾ ਰਹੇ ਹਨ ਅਤੇ ਆੜ੍ਹਤੀ ਇੱਕ ਕਿਸਾਨ ਨੂੰ ਇੱਕ ਦਿਨ ਵਿੱਚ ਇੱਕ ਤੋਂ ਵੱਧ ਪਾਸ ਵੀ ਦੇ ਸਕਦੇ ਹਨ।