Punjab
ਚਾਈਨਾ ਡੋਰ ਦਾ ਕਹਿਰ ,ਡੋਰ ‘ਚ ਫਸੇ ਕਬੂਤਰ ਦੀ ਬਚਾਈ ਜਾਨ

3 ਦਸੰਬਰ 2023: ਚਾਈਨਾ ਡੋਰ ਜਿਥੇ ਇਨਸਾਨ ਅਤੇ ਵਾਤਾਵਰਨ ਲਈ ਖਤਰਨਾਕ ਹੈ ਓਥੇ ਹੀ ਇਹ ਡੋਰ ਜਨਾਵਰਾਂ ਅਤੇ ਪੰਛੀਆ ਲਈ ਵੀ ਖਤਰਨਾਕ ਹੈ ਇਸਦੀ ਇਕ ਤਾਜ਼ਾ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋ ਬਟਾਲਾ ਦੇ ਕਿਲ੍ਹਾ ਮੰਡੀ ਬਜ਼ਾਰ ਵਿੱਚ 20 ਫੁਟ ਉਚਾਈ ਤੇ ਇਕ ਕਬੂਤਰ ਚਾਈਨਾ ਡੋਰ ਵਿੱਚ ਫਸ ਕੇ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਇਕ ਵਿਅਕਤੀ ਵਲੋਂ ਪੋੜੀ ਲਗਾ ਕੇ ਇਸ ਕਬੂਤਰ ਨੂੰ ਚਾਈਨਾ ਡੋਰ ਵਿਚੋਂ ਕੱਢ ਕੇ ਉਸਦੀ ਜ਼ਿੰਦਗੀ ਬਚਾਈ ਇਸ ਮੌਕੇ ਜਦੋ ਕਬੂਤਰ ਬਚ ਕੇ ਜਾ ਰਿਹਾ ਸੀ ਤਾਂ ਲਗ ਰਿਹਾ ਸੀ ਕਿ ਜਿਵੇਂ ਉਹ ਚਾਈਨਾ ਡੋਰ ਨੂੰ ਕੋਸ ਰਿਹਾ ਹੋਵੇ ਅਤੇ ਉਕਤ ਵਿਅਕਤੀ ਦਾ ਜਾਨ ਬਚਾਉਣ ਲਈ ਧੰਨਵਾਦ ਕਰ ਰਿਹਾ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ਕੇ ਇਹ ਚਾਈਨਾ ਡੋਰ ਕਿੰਨੀ ਖਤਰਨਾਕ ਹੈ