Punjab
ਕੁਦਰਤ ਦਾ ਕਹਿਰ! ਤੇਜ਼ ਤੂਫ਼ਾਨ ਕਾਰਨ 2 ਦੀ ਹੋਈ ਮੌਤ…

ਬਰਨਾਲਾ ਜ਼ਿਲ੍ਹੇ ਵਿੱਚ ਤੇਜ਼ ਹਨੇਰੀ ਕਾਰਨ ਇੱਕ ਕਿਸਾਨ ਅਤੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਅਜਮੇਰ ਸਿੰਘ (60) ਪੁੱਤਰ ਗੁਰਦੇਵ ਸਿੰਘ ਵਾਸੀ ਰੁੜਕੀ ਕਲਾਂ ਬੀਤੀ ਰਾਤ ਆਪਣੇ ਘਰ ਦੇ ਵਰਾਂਡੇ ਵਿੱਚ ਸੁੱਤਾ ਪਿਆ ਸੀ। ਉਦੋਂ ਹੀ ਤੇਜ਼ ਹਨੇਰੀ ਕਾਰਨ ਉਸ ਦੇ ਘਰ ਦੀ ਦੂਜੀ ਮੰਜ਼ਿਲ ‘ਤੇ ਬਣੀ ਪਾਣੀ ਵਾਲੀ ਟੈਂਕੀ ਦੀ ਭਾਰੀ ਸਲੈਬ ਉਸ ‘ਤੇ ਡਿੱਗ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਤੋਂ ਇਲਾਵਾ ਪਿੰਡ ਕਾਹਨੇਕੇ ਵਿੱਚ ਤੂਫ਼ਾਨ ਦੀ ਲਪੇਟ ਵਿੱਚ ਆ ਕੇ ਇੱਕ ਪ੍ਰਵਾਸੀ ਮਜ਼ਦੂਰ ਸੁਰੇਸ਼ ਕੁਮਾਰ (55) ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਹ ਪੈੱਨ ਵਿੱਚ ਸੁੱਤਾ ਪਿਆ ਸੀ ਕਿ ਤੇਜ਼ ਹਵਾ ਦੇ ਤੇਜ਼ ਝੱਖੜ ਕਾਰਨ ਪਸ਼ੂਆਂ ਦੇ ਸ਼ੈੱਡ ਦੀ ਕੰਧ ਉਸ ’ਤੇ ਡਿੱਗ ਗਈ ਅਤੇ ਉਸ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ।