World
ਕਿਸਮਤ ਦੀ ਖੇਡ – ਪਹਿਲੀ ਵਾਰ ਪਾਈ ਲਾਟਰੀ ‘ਤੇ 3 ਅਰਬ ਰੁਪਏ ਜਿੱਤੇ
ਜੇ ਕਿਸਮਤ ਸਾਥ ਦਿੰਦੀ ਹੈ ਤਾਂ ਕੱਖ ਤੋਂ ਲੱਖਾਂ ਦਾ ਬਣਾ ਦਿੰਦੀ ਹੈ। . ਜੇ ਤੁਹਾਨੂੰ ਕਿਸਮਤ ਤੇ ਵਿਸ਼ਵਾਸ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ ਕੈਨੇਡਾ ਦੀ ਇਕ3 ਅਰਬ ਰੁਪਏ ਦੀ ਲਾਟਰੀ ਜਿੱਤੀ। ਖਬਰਾਂ ਅਨੁਸਾਰ ਕੈਨੇਡਾ ਤੋਂ 18 ਸਾਲਾ ਜੂਲੀਅਟ ਲੈਮੌਰ ਸਭ ਤੋਂ ਛੋਟੀ ਉਮਰ ਦੀ ਜੈਕਪਾਟ ਜੇਤੂ ਬਣ ਗਈ ਹੈ। ਸ਼ੁੱਕਰਵਾਰ ਨੂੰ ਜੂਲੀਅਟ ਲੈਮੌਰ ਨੇ 48 ਮਿਲੀਅਨ ਕੈਨੇਡੀਅਨ ਡਾਲਰ ਯਾਨੀ 2.9 ਅਰਬ ਰੁਪਏ ਦੀ ਵੱਡੀ ਰਕਮ ਹਾਸਲ ਕੀਤੀ। ਜੂਲੀਅਟ ਸਭ ਤੋਂ ਵੱਡਾ ਜੈਕਪਾਟ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਕੈਨੇਡੀਅਨ ਨਾਗਰਿਕ ਬਣ ਗਈ ਹੈ।
‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਇਤਿਹਾਸ ‘ਚ ਉਸ ਨੇ ਇਸ ਉਮਰ ‘ਚ ਸਭ ਤੋਂ ਵੱਡੀ ਲਾਟਰੀ ਜਿੱਤਣ ਦਾ ਰਿਕਾਰਡ ਬਣਾਇਆ ਹੈ। ਇਹ ਜੂਲੀਅਟ ਦੀ ਪਹਿਲੀ ਲਾਟਰੀ ਟਿਕਟ ਸੀ। ਹੁਣ 18 ਸਾਲ ਦੀ ਉਮਰ ‘ਚ ਜੂਲੀਅਟ ਅਰਬਪਤੀ ਬਣ ਗਈ ਹੈ। ਜੂਲੀਅਟ ਦੱਸਦੀ ਹੈ ਕਿ ਲਾਟਰੀ ਟਿਕਟ ਖਰੀਦਣਾ ਮਹਿਜ਼ ਇੱਕ ਇਤਫ਼ਾਕ ਸੀ। ਉਸ ਦੇ ਦਾਦਾ ਜੀ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ 18ਵੇਂ ਜਨਮ ਦਿਨ ‘ਤੇ ਲਾਟਰੀ ਖੇਡੇ। ਲਾਟਰੀ ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਵਿੱਚ 18 ਸਾਲ ਦੀ ਉਮਰ ਵਿੱਚ ਕਈ ਜੇਤੂ ਬਣੇ ਹਨ। ਪਰ ਜੂਲੀਅਟ ਨੇ ਜਿੰਨੀ ਰਕਮ ਜਿੱਤੀ ਹੈ, ਉਹ ਕਿਸੇ ਵੀ ਜੇਤੂ ਨੇ ਨਹੀਂ ਜਿੱਤੀ।
ਜੂਲੀਅਟ ਨੇ ਦੱਸਿਆ ਕਿ ਉਹ ਆਪਣਾ ਪੈਸਾ ਆਪਣੀ ਪੜ੍ਹਾਈ ‘ਤੇ ਖਰਚ ਕਰੇਗੀ। ਜੂਲੀਅਟ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਡਾਕਟਰ ਬਣ ਕੇ ਆਪਣੇ ਭਾਈਚਾਰੇ ਦੀ ਸੇਵਾ ਕਰੇ। ਜੂਲੀਅਟ ਫਿਲਹਾਲ ਇਸ ਪੈਸੇ ਨਾਲ ਆਪਣੇ ਪਰਿਵਾਰ ਨਾਲ ਘੁੰਮਣ ਦੀ ਯੋਜਨਾ ਬਣਾ ਰਹੀ ਹੈ। ਜੂਲੀਅਟ ਨੇ ਦੱਸਿਆ ਕਿ ਜਦੋਂ ਉਹ ਟਿਕਟ ਖਰੀਦਣ ਪਹੁੰਚੀ ਤਾਂ ਉਸ ਨੇ ਆਪਣੇ ਪਿਤਾ ਨੂੰ ਬੁਲਾਇਆ ਅਤੇ ਉਸ ਤੋਂ ਮਦਦ ਲਈ। ਇਸ ਤੋਂ ਬਾਅਦ ਉਹ ਦਫਤਰ ਆਈ। ਜਦੋਂ ਲਾਟਰੀ ਨਿਕਲੀ ਤਾਂ ਉਨ੍ਹਾਂ ਦੇ ਦਫ਼ਤਰ ਵਿੱਚ ਲਾਟਰੀ ਦੀ ਚਰਚਾ ਸ਼ੁਰੂ ਹੋ ਗਈ ਤੇ ਉਸਨੂੰ ਪਤਾ ਲੱਗਾ ਕਿ ਉਹ 3 ਅਰਬ ਰੁਪਏ ਜਿੱਤ ਗਈ ਹੈ