Punjab
ਬਠਿੰਡਾ ਤੋਂ ਖੇਡਾਂ ਵਤਨ ਪੰਜਾਬ” ਦੀਆਂ ਦੀ 29 ਅਗਸਤ ਨੂੰ ਹੋਵੇਗੀ ਸ਼ੁਰੂਆਤ…
CHANDIGARH, 18AUGUST 2023:
ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਲੋਕ ਗਾਇਕਾਂ ਵਲੋਂ ਕੀਤਾ ਜਾਵੇਗਾ ਸੱਭਿਆਚਾਰਕ ਪ੍ਰੋਗਰਾਮ ਪੇਸ਼
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਅੰਦਰ ਨੌਜਵਾਨਾਂ ਚ ਖੇਡ ਸੱਭਿਆਚਾਰ ਪੈਦਾ ਕਰਕੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲਏ ਗਏ ਸੁਪਨੇ ਨੂੰ ਹਕੀਕੀ ਰੂਪ ਦੇਣ ਲਈ ਕਰਵਾਈਆਂ ਜਾ ਰਹੀਆਂ ਦੂਸਰੀਆਂ “ਖੇਡਾਂ ਵਤਨ ਪੰਜਾਬ” ਦੀਆਂ ਦੀ ਸ਼ੁਰੂਆਤ 29 ਅਗਸਤ 2023 ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਤੋਂ ਹੋਵੇਗੀ
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਬਠਿੰਡਾ ਦੇ ਵਿੱਚ ਹੋਣ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਪੰਜਾਬ ਦੇ ਮੁਖ ਮੰਤਰੀ ਮਾਣ ਕਰਨਗੇ ਜਿਸ ਨੂੰ ਵੇਖਦੇ ਹੋਏ ਬਠਿੰਡਾ ਦੇ ਵਿੱਚ ਸਾਰੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ 1800 ਅਠਾਰਾਂ ਸੌ ਦੇ ਕਰੀਬ ਕੋਚ ਅਤੇ ਅਧਿਕਾਰੀਆਂ ਦੀ ਡੂਟੀਆਂ ਲਗਾਈਆਂ ਗਈਆਂ ਹਨ।
ਬਠਿੰਡਾ ਦੇ ਅਲੱਗ ਅਲੱਗ ਅੱਠ ਬਲਾਕਾਂ ਦੇ ਵਿੱਚ ਹੋਣਗੀਆਂ ਖੇਡਾਂ ਜਿਸ ਦੇ ਵਿਚ ਖੋਖੋ, ਰੱਸਾ ਕੱਸੀ, ਬਾਕਸਿੰਗ, ਅਥਲੀਟ, ਵਾਲੀਬਾਲ, ਫੁੱਟਬਾਲ ਹਨ
ਹਹਰੇਕ ਇੱਕ ਬਲਾਕ ਦੇ ਵਿੱਚ 2500 ਤੋਂ ਲੈ ਕੇ 3000 ਖਿਲਾੜੀ ਭਾਗ ਲੈਣਗੇ।
ਖੇਡਾਂ ਕਰਾਉਣ ਦਾ ਮੁੱਖ ਮਕਸਦ ਪੰਜਾਬ ਸਰਕਾਰ ਅਤੇ ਖੇਡ ਮਹਿਕਮੇ ਦੇ ਤਰਫ਼ੋਂ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਕਰਨਾ ਅਤੇ ਖੇਲਾ ਦੇ ਤਰਫ਼ ਜੋੜਨਾ ਹੈ।