Connect with us

Uncategorized

ਗਣੇਸ਼ ਹੇਗੜੇ ਨੇ ਕੀਤੀ ‘ਦ ਆਰਚੀਜ਼’ ਟੀਮ ਦੀ ਤਾਰੀਫ, OTT ‘ਤੇ ਹੋਈ ਰਿਲੀਜ਼

Published

on

10 ਦਸੰਬਰ 2023: ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਫਿਲਮ ‘ਦਿ ਆਰਚੀਜ਼’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਹੈ। ਇਸ ਦਾ ਨਿਰਦੇਸ਼ਨ ਜ਼ੋਇਆ ਅਖਤਰ ਨੇ ਕੀਤਾ ਹੈ। ਇਸ ‘ਚ ਗੀਤਾਂ ਦੀ ਕੋਰੀਓਗ੍ਰਾਫੀ ਗਣੇਸ਼ ਹੇਗੜੇ ਨੇ ਕੀਤੀ ਹੈ। ਗਣੇਸ਼ ਲੰਬੇ ਸਮੇਂ ਤੱਕ ਸ਼ਾਹਰੁਖ ਦੇ ਡਾਂਸ ਕੋਰੀਓਗ੍ਰਾਫਰ ਵੀ ਰਹੇ ਹਨ। ਇੱਥੇ ਫਿਲਮ ਵਿੱਚ ਇੱਕ ਸਕੇਟਿੰਗ ਗੀਤ ‘ਢਿਸ਼ੁਮ ਡਿਸ਼ੁਮ’ ਅਤੇ ਦੂਜਾ ‘ਵਾ ਵਾ ਵੂਮ’ ਗਣੇਸ਼ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਹੈ।

ਗਣੇਸ਼ ਦਾ ਕਹਿਣਾ ਹੈ ਕਿ ‘ਸੁਹਾਨਾ ਨੇ ਕਈ ਚੀਜ਼ਾਂ ਦੀ ਟ੍ਰੇਨਿੰਗ ਲਈ ਹੈ, ਉਹ ਵਧੀਆ ਡਾਂਸ ਕਰਦੀ ਹੈ ਅਤੇ ਐਕਟਿੰਗ ਵੀ ਕਰਦੀ ਹੈ। ਇਸ ‘ਚ ਇਕ ਸਕੇਟਿੰਗ ਸੀਨ ਹੈ ਜਿਸ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ। ਉਹ ਸਕੇਟਸ ‘ਤੇ ਵੀ ਬਹੁਤ comfortable ਸੀ। ਜਿੱਥੋਂ ਤੱਕ ਮੈਂ ਦੇਖਿਆ ਹੈ ਉਸ ਨੇ ਬਹੁਤ ਮਿਹਨਤ ਕੀਤੀ ਹੈ। ਉਹ ਰਿਹਰਸਲ ਦੌਰਾਨ ਇਕ ਜਾਂ ਦੋ ਵਾਰ ਡਿੱਗ ਵੀ ਗਈ, ਪਰ ਇਸ ਦੇ ਬਾਵਜੂਦ ਉਹ ਤੁਰੰਤ ਖੜ੍ਹੀ ਹੋ ਗਈ ਅਤੇ ਕਿਹਾ – ਮੈਂ ਇਹ ਦੁਬਾਰਾ ਕਰਾਂਗੀ।

ਗਣੇਸ਼ ਨੇ ਕਿਹਾ ‘ਮੈਂ ਸੁਹਾਨਾ ‘ਚ ਇਕ ਵੱਖਰਾ ਹੀ ਸੁਭਾਅ ਦੇਖਿਆ, ਜਿਸ ਨੂੰ ਦੇਖ ਕੇ ਮੈਨੂੰ ਉਸ ਦੇ ਡੈਡੀ ਦੀ ਯਾਦ ਆਉਂਦੀ ਹੈ । ਉਨ੍ਹਾਂ ਦਾ ਰਵੱਈਆ ਸ਼ਾਹਰੁਖ ਭਾਈ ਵਰਗਾ ਹੀ ਹੈ।

ਗਣੇਸ਼ ਨੇ ਅਗਸਤਿਆ ਨੰਦਾ ਬਾਰੇ ਇਹ ਵੀ ਕਿਹਾ ਕਿ ‘ਫਿਲਮ ਵਿੱਚ ਇੱਕ ਗੀਤ ਹੈ ਜੋ ਅਗਸਤਿਆ ਨੇ ਜਾ ਕੇ ਅਮਿਤਾਭ ਬੱਚਨ ਯਾਨੀ ਆਪਣੇ ਨਾਨਾ ਨੂੰ ਦਿਖਾਇਆ। ਗੀਤ ਦੇਖਣ ਤੋਂ ਬਾਦ ਬਿੱਗ ਨੇ ਉਸਨੂੰ ਸਲਾਹ ਦਿੱਤੀ ਕਿ ਉਸਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ।

ਓਹਨਾ ਕਿਹਾ ਕਿ ‘ਦਿ ਆਰਚੀਜ਼’ ਦੀ ਟੀਮ ‘ਚ ਅਦਿਤੀ ਬਹੁਤ ਹੀ ਸ਼ਾਨਦਾਰ ਗਾਇਕਾ ਹੈ, ਉਸ ਨੇ ਲਾਂਚਿੰਗ ਸਮੇਂ ਵੀ ਸ਼ਾਨਦਾਰ performance ਦਿੱਤੀ ਸੀ। । ਉਹ ਅਦਾਕਾਰੀ ਵਿੱਚ ਵੀ ਬਹੁਤ ਚੰਗੀ ਹੈ। ਵੇਦਾਂਗ ਇੱਕ ਬਹੁਤ ਵਧੀਆ ਗਾਇਕ ਵੀ ਹੈ। ਮੈਨੂੰ ਲੱਗਦਾ ਹੈ ਕਿ ਜ਼ੋਇਆ ਅਖਤਰ ਨੇ ਫਿਲਮ ਵਿੱਚ ਬਹੁਤ ਵਧੀਆ ਢੰਗ ਨਾਲ ਸਾਰਿਆਂ ਨੂੰ ਥਾਂ ਦਿੱਤੀ ਹੈ।

ਫਿਲਮ OTT ਪਲੇਟਫਾਰਮ NETFLIX ਤੇ ਰਿਲੀਜ਼ ਹੋ ਗਈ ਹੈ,, ਫਿਲਮ ਨੂੰ AUDIENCE ਵਲੋਂ ਚੰਗਾ ਰੇਸਪੋਨਸੇ ਮਿਲ ਰਿਹਾ ਹੈ