Punjab
ਗੈਂਗਸਟਰ ਕੰਧੋਵਾਲਿਆ ਕਤਲ ਕੇਸ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੋਈ ਇਕ ਹੋਰ ਗ੍ਰਿਫਤਾਰੀ

ਅੰਮ੍ਰਿਤਸਰ : ਗੈਂਗਸਟਰ ਰਣਬੀਰ ਸਿੰਘ ਰਾਣਾ ਕੰਧੋਵਾਲੀਆ, ਜੋ ਕਿ ਹਾਲ ਹੀ ਵਿੱਚ ਮਜੀਠਾ ਰੋਡ ‘ਤੇ ਇੱਕ ਨਿੱਜੀ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਦਾ ਹਾਲਚਾਲ ਪੁੱਛਣ ਪਹੁੰਚਿਆ ਸੀ, ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧ ਵਿੱਚ ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸਦੀ ਪਛਾਣ ਨਨੀਤ ਸ਼ਰਮਾ ਉਰਫ ਸੌਰਵ ਪੁਤਰਾ ਸਵ: ਕੇਵਲ ਕ੍ਰਿਸ਼ਨ ਵਾਸੀ ਡੇਰਾ ਬਾਬਾ ਨਾਨਕ ਰੋਡ, ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਦੌਰਾਨ ਨਨੀਤ ਸ਼ਰਮਾ ਤੋਂ ਪੁੱਛਗਿੱਛ ਵੀ ਕੀਤੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਸੁਖਰਾਜ ਮੱਲੀ ਬਟਾਲਾ ਮਨਦੀਪ ਸਿੰਘ ਉਰਫ ਤੂਫਾਨ ਦਾ ਪੁਰਾਣਾ ਦੋਸਤ ਹੈ। ਮਨਦੀਪ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ। ਬਹੁਤ ਸਾਰੇ ਪੁਲਿਸ ਕੇਸਾਂ ਵਿੱਚ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਪਰ ਨਿਨੀਤ ਸ਼ਰਮਾ ਅਤੇ ਸੁਖਰਾਜ ਮੱਲੀ ਮਨਦੀਪ ਦੇ ਸੰਪਰਕ ਵਿੱਚ ਸਨ।
ਜ਼ਿਕਰਯੋਗ ਹੈ ਕਿ 4 ਹਥਿਆਰਬੰਦ ਹਮਲਾਵਰਾਂ ਨੇ ਗੈਂਗਸਟਰ ਰਣਬੀਰ ਸਿੰਘ ਰਾਣਾ ਕੰਧੋਵਾਲੀਆ ‘ਤੇ ਗੋਲੀਆਂ ਚਲਾਈਆਂ ਸਨ। ਇਸ ਘਟਨਾ ਵਿੱਚ ਰਾਣਾ ਕੰਦੋਵਾਲੀਆ ਦਾ ਇੱਕ ਹੋਰ ਸਾਥੀ ਤੇਜਬੀਰ ਸਿੰਘ ਵੀ ਜ਼ਖਮੀ ਹੋ ਗਿਆ। ਹਮਲੇ ਦੌਰਾਨ ਇੱਕ ਸੁਰੱਖਿਆ ਗਾਰਡ ਅਰੁਣ ਕੁਮਾਰ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਿਆ।