Connect with us

Punjab

ਗੈਂਗਸਟਰ ਨੀਟਾ ਦਿਉਲ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ੀਸ਼

Published

on

ਨਾਭਾ, 20 ਜੁਲਾਈ (ਭੁਪਿੰਦਰ ਸਿੰਘ): ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ। ਜਿਸ ਦੇ ਤਹਿਤ ਨਾਭਾ ਦੀ ਨਵੀਂ ਜ਼ਿਲ੍ਹ ਵਿੱਚੋਂ ਬੀਤੇ ਦਿਨੀਂ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੇ ਦੌਰਾਨ 4 ਮੋਬਾਇਲ ਫੜੇ ਸੀ ਅਤੇ ਉਨ੍ਹਾਂ ਵਿੱਚੋਂ 1 ਮੋਬਾਈਲ ਨਾਭਾ ਮੈਕਸੀਮਮ ਸਕਿਉਰਟੀ ਜੇਲ੍ਹ ਬ੍ਰੇਕ ਦੇ ਸਾਜ਼ਿਸ਼ਕਰਤਾ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਤੋਂ ਬਰਾਮਦ ਕੀਤਾ ਗਿਆ ਸੀ ਅਤੇ ਉਨ੍ਹਾਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਦੀ ਪਤਨੀ ਜਾਂ ਫਿਰ ਗਰਲ ਫਰੈਂਡ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਇਹ ਗੱਲ ਨਾ ਸਹਾਰਦੇ ਹੋਏ ਗੈਂਗਸਟਰ ਨੇ ਆਪਣੇ ਆਪ ਨੂੰ ਛੱਤ ਵਾਲੇ ਪੱਖੇ ਦੇ ਨਾਲ ਪਰਨਾ ਬੰਨ੍ਹ ਕੇ ਜੇਲ੍ਹ ਦੀ ਬੈਰਕ ਅੰਦਰ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਰੌਲਾ ਪੈਣ ਉਪਰੰਤ ਜੇਲ੍ਹ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ, ਇਸ ਘਟਨਾ ਨੂੰ ਰੋਕਿਆ ਗਿਆ। ਇਸ ਸਬੰਧ ਵਿੱਚ ਨਾਭਾ ਸਦਰ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ 309 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਗੈਂਗਸਟਰ ਨੀਟਾ ਦਿਓਲ ਨੂੰ 22 ਤਰੀਕ ਨੂੰ ਪ੍ਰੋਡਕਸ਼ਨ ਵਰੰਟ ਤੇ ਨਾਭਾ ਪੁਲਸ ਲੈ ਕੇ ਆਵੇਗੀ ਤੇ ਉਸ ਤੋਂ ਬਾਅਦ ਹੀ ਹੋਰ ਖੁਲਾਸੇ ਹੋਣਗੇ ਕਿ ਉਸ ਨੇ ਜੇਲ੍ਹ ਵਿੱਚ ਫਾਹਾ ਲੈਣ ਦੀ ਕਿਉਂ ਕੋਸ਼ਿਸ਼ ਕੀਤੀ। ਦੂਸਰੇ ਪਾਸੇ ਡੀਐੱਸਪੀ ਨਾਭਾ ਰਜੇਸ਼ ਛਿੱਬਰ ਨੇ ਕਿਹਾ ਕਿ ਉਸ ਦੀ ਪਤਨੀ ਜਾਂ ਗਰਲਫ੍ਰੈਂਡ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ ਉੱਥੇ ਹੀ ਨੀਟਾ ਦਿਓਲ ਹਿਰਾਸਤ ਚ ਲਈ ਗਰਲਫ੍ਰੈਂਡ ਨੂੰ ਆਪਣੀ ਪਤਨੀ ਦੱਸ ਰਿਹਾ ਹੈ।ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਉਹ ਉਸ ਦੀ ਗਰਲਫ੍ਰੈਂਡ ਹੈ ਜਾਂ ਪਤਨੀ ਹੈ। ਇਸ ਸਬੰਧ ਵਿੱਚ ਨਾਭਾ ਸਦਰ ਪੁਲਿਸ ਨੇ ਨੀਟਾ ਦਿਓਲ ਦੇ ਖਿਲਾਫ 309 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।