Punjab
ਮੋਹਾਲੀ ਦੇ ਪਿੰਡ ਬਲੌਂਗੀ ਥਾਣਾ ‘ਚ ਗੈਸ ਲੀਕ, 32 ਲੋਕਾਂ ਨੂੰ ਕੀਤਾ ਹਸਪਤਾਲ ‘ਚ ਦਾਖਲ

ਮੋਹਾਲੀ ਦੇ ਪਿੰਡ ਬਲੌਂਗੀ ਦੇ ਰਾਮ ਲੀਲਾ ਗਰਾਊਂਡ ਨੇੜੇ ਬਲੌਂਗੀ ਥਾਣਾ ਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਗੈਸ ਲੀਕ ਹੋਣ ਕਾਰਨ 50 ਤੋਂ ਵੀ ਵੱਧ ਵਿਅਕਤੀ ਹਸਪਤਾਲ ਵਿੱਚ ਦਾਖਲ ਕੀਤੇ ਗਏ ਹਨ ਅਤੇ ਆਸਪਾਸ ਦਾ ਬਲੌਂਗੀ ਏਰੀਆ ਨੂੰ ਖਾਲੀ ਕਰਵਾਦ ਦਿੱਤਾ ਗਿਆ ਹੈ। ਮੌਕੇ ਤੇ ਹੀ 4 ਤੋਂ 5 ਫਾਇਰ ਬ੍ਰਿਗੇਡ ਵੀ ਮਜੂਦ ਹਨ। ਲੀਕ ਹੋ ਰਹੇ ਸਿਲੰਡਰ ਨੂੰ ਖਾਲੀ ਮੈਦਾਨ ਵਿਚ ਕੱਢਕੇ ਰੱਖਿਆ ਗਿਆ ਹੈ।
ਗੈਸ ਸੀਲੈਂਡਰ ਨੂੰ ਜੇਸੀਬੀ ਮਸ਼ੀਨ ਰਾਹੀਂ ਕੱਢਿਆ ਜਾ ਰਿਹਾ ਹੈ ਅਤੇ ਬੇਕਿੰਗ ਸੋਡਾ ਰਾਹੀਂ ਸਪਰੇ ਕੀਤਾ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ 10 ਕਿੱਲੋ ਦਾ ਸੀਲੈਂਡਰ ਲੀਕ ਹੋਇਆ ਸੀ। ਮੌਕੇ ਤੇ ਐੱਸ ਡੀ ਐੱਮ, ਐਕਸ ਇ ਐੱਨ ਡਬਲਿਊ ਐੱਸ ਐੱਸ ਅਤੇ ਐੱਸ ਐਚ ਓ ਮੌਜੂਦ ਸਨ। 32 ਲੋਕਾਂ ਵਿੱਚੋਂ 15 ਲੋਕਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਚੁੱਕਿਆ ਹੈ ਜਦਕਿ 2-3 ਮਰੀਜ ਨੂੰ ਆਕਸੀਜਨ ਦੀ ਲੋੜ ਹੈ। ਇਸ ਮਾਮਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਬੇਹੋਸ਼ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਅਤੇ ਦੱਸ ਦਈਏ ਐੱਸ ਐਚ ਓ ਨੇ ਆਪਣੀ ਜਾਨ ਤੇ ਖੇਲ੍ਹ ਲੋਕਾਂ ਦੀ ਜਾਨ ਬਚਾਈ।